ਬੋਹਰ, 16 ਜੁਲਾਈ : ਬੀਤੀ 7 ਜੁਲਾਈ ਨੂੰ ਅਬੋਹਰ ਦੇ ਸ਼ਹੀਦ ਭਗਤ ਸਿੰਘ ਚੌਕ ਨੇੜੇ ਸ਼ਹਿਰ ਦੇ ਕੱਪੜਾ ਵਪਾਰੀ ਸੰਜੇ ਵਰਮਾ ਦੇ ਕਤਲ ਮਾਮਲੇ ’ਚ ਸਿਟੀ ਥਾਣਾ ਨੰਬਰ 1 ਦੀ ਪੁਲਸ ਨੇ ਦੋ ਹੋਰ ਮੁਲਜ਼ਮਾਂ ਪਰਜ ਸ਼ਰਮਾ ਪੁੱਤਰ ਵਿਨੋਦ ਕੁਮਾਰ ਸ਼ਰਮਾ, ਅੰਸ਼ੁਮਨ ਤਿਵਾੜੀ ਪੁੱਤਰ ਓਮਪ੍ਰਕਾਸ਼ ਵਾਸੀ ਜ਼ਿਲਾ ਸਜਾਪੁਰ ਮੱਧ ਪ੍ਰਦੇਸ਼ ਨੂੰ ਗ੍ਰਿਫਤਾਰ ਕੀਤਾ ਹੈ।
ਥਾਣਾ ਇੰਚਾਰਜ ਪਰਮਜੀਤ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ’ਚ ਪਹਿਲਾਂ ਪੰਜ ਮੁਲਜ਼ਮ ਜਸਪ੍ਰੀਤ ਸਿੰਘ ਪੁੱਤਰ ਹਰਜੀਤ ਸਿੰਘ ਅਤੇ ਰਾਮ ਰਤਨ ਪੁੱਤਰ ਰਮੇਸ਼ ਕੁਮਾਰ ਵਾਸੀ ਜ਼ਿਲਾ ਪਟਿਆਲਾ, ਇੰਦਰਪਾਲ ਬਿਸ਼ਨੌਈ ਪੁੱਤਰ ਰਾਮੇਸ਼ਵਰ ਲਾਲ ਬਿਸ਼ਨੋਈ ਵਾਸੀ ਪਿੰਡ ਕੁਚੇਰ ਅਗੁਨੀ ਥਾਣਾ ਜਗਰਾਸਰ ਬੀਕਾਨੇਰ ਜ਼ਿਲਾ, ਸੰਦੀਪ ਖਿਚੜ ਪੁੱਤਰ ਮੁਨੀ ਰਾਮ ਅਤੇ ਪਵਨ ਖਿਚੜ ਪੁੱਤਰ ਹੰਸਰਾਜ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਜਿਸ ’ਚ ਸੰਜੇ ਕਤਲ ਮਾਮਲੇ ’ਚ ਮੁਲਜ਼ਮਾਂ ਦੇ ਸਹਾਇਕ ਜਸਪ੍ਰੀਤ ਅਤੇ ਰਾਮਰਤਨ ਦੀ ਪੁਲਸ ਵੱਲੋਂ ਬਰਾਮਦਗੀ ਲਈ ਲਿਜਾਂਦੇ ਸਮੇਂ ਮੁਕਾਬਲੇ ਦੌਰਾਨ ਮੌਤ ਹੋ ਗਈ।
ਗ੍ਰਿਫਤਾਰ ਕੀਤੇ ਗਏ ਦੋਵਾਂ ਨੌਜਵਾਨਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਲਿਆ ਜਾਵੇਗਾ ਅਤੇ ਪੁੱਛ-ਗਿੱਛ ਕੀਤੀ ਜਾਵੇਗੀ।
Read More : ਪਟਿਆਲਾ ਜ਼ਿਲੇ ’ਚ ‘ਨਸ਼ਾ ਮੁਕਤੀ ਯਾਤਰਾ’ ਮੁੜ ਸ਼ੁਰੂ
