ਸਰਹੱਦੀ ਪਿੰਡਾਂ ਵਿਚ ਅਲਰਟ ਜਾਰੀ
ਗੁਰਦਾਸਪੁਰ, 17 : ਸਰਹੱਦੀ ਜ਼ਿਲਾ ਗੁਰਦਾਸਪੁਰ ਦੀ ਕੌਮਾਂਤਰੀ ਸਰਹੱਦ ਨਾਲ ਵਹਿੰਦੇ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਉਪਰੰਤ ਜ਼ਿਲਾ ਪ੍ਰਸ਼ਾਸਨ ਵੱਲੋਂ ਰਾਵੀ ਦਰਿਆ ਨਾਲ ਲੱਗਦੇ ਸਰੱਹਦੀ ਬਲਾਕ ਕਲਾਨੌਰ, ਡੇਰਾ ਬਾਬਾ ਨਾਨਕ ,ਦੀਨਾਨਗਰ ਨਾਲ ਸੰਬੰਧਤ ਪਿੰਡ ਧਰਮਕੋਟ ਪੱਤਨ ,ਗੁਰ ਚੱਕ, ਘਣੀਆਂ ਕੇ ਬੇਟ, ਕਲਾਨੌਰ ਨਾਲ ਸੰਬੰਧਤ ਰੋਸਾ ਚੰਦੂ ਵਡਾਲਾ , ਕਮਾਲਪੁਰ ਜੱਟਾਂ ਆਦਿ ਪਿੰਡਾਂ ਵਿਚ ਅਲਰਟ ਜਾਰੀ ਕੀਤਾ ਹੈ।
ਇਸ ਸਬੰਧੀ ਡਰੇਨ ਵਿਭਾਗ ਦੇ ਐਕਸੀਅਨ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਰਾਵੀ ਦਰਿਆ ਵਿਚ 2 ਲੱਖ ਕਿਊਸਿਕ ਪਾਣੀ ਮਾਪਿਆ ਗਿਆ ਹੈ। ਇਸ ਮੌਕੇ ਬੀ. ਐੱਸ. ਐੱਫ. ਦੇ ਸੈਕਟਰ ਗੁਰਦਾਸਪੁਰ ਦੇ ਡੀ. ਆਈ. ਜੀ. ਜੇ,. ਕੇ. ਬਿਰਦੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਰਾਵੀ ਦਰਿਆ ਦਾ ਪਾਣੀ ਵਧਣ ਉਪਰੰਤ ਬੀ. ਐੱਸ. ਐੱਫ. ਦੀ ਜਵਾਨ ਸਰਹੱਦ ‘ਤੇ ਪੂਰੀ ਤਰ੍ਹਾਂ ਮੁਸਤੈਦ ਹਨ ਅਤੇ ਬੋਟ ਪੈਟਰੋਲਿੰਗ ਤੋਂ ਇਲਾਵਾ ਬੀ. ਐੱਸ. ਐੱਫ ਦੇ ਜਵਾਨ ਰਾਵੀ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦੀ ਸਹਾਇਤਾ ਕਰਨ ਲਈ ਤਤਪਰ ਹਨ।
Read More : ਕਿਸ਼ਤਵਾੜ ਵਿਚ ਬੱਦਲ ਫਟਣ ਤੋਂ ਬਾਅਦ ਲਾਪਤਾ ਜਲੰਧਰ ਦੀਆਂ 2 ਕੁੜੀਆਂ ਲਾਪਤਾ