ਚਾਰ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ
ਸ਼ਿਮਲਾ, 1 ਸਤੰਬਰ : ਹਿਮਾਚਲ ਪ੍ਰਦੇਸ਼ ਵਿਚ ਰੈੱਡ ਅਲਰਟ ਚਿਤਾਵਨੀ ਦੇ ਵਿਚਕਾਰ ਰਾਤ ਭਰ ਭਾਰੀ ਮੀਂਹ ਪਿਆ। ਇਸ ਦੌਰਾਨ ਸ਼ਿਮਲਾ ਦੇ ਜੰਗਾ ਵਿਚ ਇਕ ਘਰ ਡਿੱਗਣ ਨਾਲ ਪਿਉ-ਧੀ ਦੀ ਮੌਤ ਹੋ ਗਈ। ਕਈ ਘਰੇਲੂ ਜਾਨਵਰ ਵੀ ਮਲਬੇ ਹੇਠ ਦੱਬੇ ਹੋਏ ਸਨ। ਮ੍ਰਿਤਕਾਂ ਦੀ ਪਛਾਣ ਡੂਬਲ ਦੇ ਰਹਿਣ ਵਾਲੇ ਵਰਿੰਦਰ ਕੁਮਾਰ (35) ਅਤੇ ਉਸ ਦੀ 10 ਸਾਲਾ ਧੀ ਵਜੋਂ ਹੋਈ ਹੈ। ਉਸ ਦੀ ਪਤਨੀ ਘਰ ਤੋਂ ਬਾਹਰ ਹੋਣ ਕਾਰਨ ਬਚ ਗਈ।
ਸ਼ਿਮਲਾ ਦੇ ਕੋਟਖਾਈ ਵਿਚ ਜ਼ਮੀਨ ਖਿਸਕਣ ਕਾਰਨ ਇਕ ਘਰ ਡਿੱਗਣ ਕਾਰਨ ਮਲਬੇ ਹੇਠ ਦੱਬਣ ਕਾਰਨ ਇਕ ਬਜ਼ੁਰਗ ਔਰਤ ਕਲਾਵਤੀ ਦੀ ਮੌਤ ਹੋ ਗਈ। ਰੋਹੜੂ ਦੇ ਦਯਾਰ ਮੌਲੀ ਪਿੰਡ ਵਿਚ ਰਾਤ ਨੂੰ ਜ਼ਮੀਨ ਖਿਸਕਣ ਕਾਰਨ ਕਈ ਘਰਾਂ ਨੂੰ ਖ਼ਤਰਾ ਪੈਦਾ ਹੋਣ ਤੋਂ ਬਾਅਦ ਚਾਰ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ‘ਤੇ ਤਬਦੀਲ ਕਰ ਦਿੱਤਾ ਗਿਆ।
ਅੱਜ ਮੌਸਮ ਵਿਭਾਗ ਨੇ 6 ਜ਼ਿਲ੍ਹਿਆਂ ਊਨਾ, ਹਮੀਰਪੁਰ, ਬਿਲਾਸਪੁਰ, ਕਾਂਗੜਾ, ਊਨਾ, ਮੰਡੀ ਅਤੇ ਸਿਰਮੌਰ ਵਿੱਚ ਭਾਰੀ ਮੀਂਹ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਚੰਬਾ, ਕੁੱਲੂ ਅਤੇ ਸ਼ਿਮਲਾ ਵਿੱਚ ਅੱਜ ਮੀਂਹ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਭਾਰੀ ਮੀਂਹ ਦੀ ਚਿਤਾਵਨੀ ਅਤੇ ਸੜਕਾਂ ਦੀ ਮਾੜੀ ਹਾਲਤ ਦੇ ਮੱਦੇਨਜ਼ਰ ਅੱਜ ਸ਼ਿਮਲਾ, ਸਿਰਮੌਰ, ਸੋਲਨ, ਕਾਂਗੜਾ, ਮੰਡੀ, ਚੰਬਾ, ਹਮੀਰਪੁਰ, ਬਿਲਾਸਪੁਰ, ਊਨਾ ਅਤੇ ਕੁੱਲੂ ਦੇ ਬੰਜਾਰ, ਮਨਾਲੀ ਅਤੇ ਕੁੱਲੂ ਸਬ-ਡਿਵੀਜ਼ਨਾਂ ਦੇ ਸਾਰੇ ਵਿਦਿਅਕ ਅਦਾਰਿਆਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
Read More : ਵਿੱਤ ਮੰਤਰੀ ਵੱਲੋਂ ਖਨੌਰੀ ਵਿਖੇ ਘੱਗਰ ਦਰਿਆ ਦਾ ਜਾਇਜ਼ਾ