ਮੋਟਰਸਾਈਕਲ ਦੇ ਦਰੱਖ਼ਤ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ
ਨਵਾਂਸ਼ਹਿਰ, 12 ਅਕਤੂਬਰ : ਜ਼ਿਲਾ ਨਵਾਂਸ਼ਹਿਰ ਦੇ ਪਿੰਡ ਖਾਨਖਾਨਾ ਵਿਚ 2 ਦੋਸਤਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਸੁਖਨਿੰਦਰ ਸਿੰਘ ਤੇ ਗਗਨਪ੍ਰੀਤ ਸਿੰਘ ਵਜੋਂ ਹੋਈ।
ਜਾਣਕਾਰੀ ਅਨੁਸਾਰ ਸੜਕ ‘ਤੇ ਟੋਇਆ ਆਉਣ ਕਾਰਨ ਮੋਟਰਸਾਈਕਲ ਨੂੰ ਬਰੇਕ ਮਾਰਦੇ ਸਮੇਂ ਨੌਜਵਾਨਾਂ ਦਾ ਮੋਟਰਸਾਈਕਲ ਦਰੱਖ਼ਤ ਨਾਲ ਟਕਰਾ ਗਿਆ। ਇਸ ਦੌਰਾਨ ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਨੇ ਵੀ ਦਮ ਤੋੜ ਦਿੱਤਾ।
Read More : ਹਿਨਾ ਖਾਨ ਨੇ ਮਨਾਇਆ ਆਪਣਾ ਪਹਿਲਾ ਕਰਵਾਚੌਥ