3.3 ਅਤੇ 4 ਮਾਪੀ ਗਈ ਤੀਬਰਤਾ
ਚੰਬਾ, 20 : ਅੱਜ ਸਵੇਰੇ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਚੰਬਾ ਵਿਚ ਇਕ ਘੰਟੇ ਦੇ ਵਿਚ 2 ਵਾਰ ਭੂਚਾਲ ਆਇਆ । ਇਸ ਦੌਰਾਨ 3.3 ਤੀਬਰਤਾ ਦਾ ਪਹਿਲਾ ਭੂਚਾਲ ਸਵੇਰੇ 3:27 ਵਜੇ ਆਇਆ। ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 20 ਕਿਲੋਮੀਟਰ ਸੀ।
ਦੂਜਾ ਭੂਚਾਲ ਸਵੇਰੇ 4:39 ਵਜੇ ਮਹਿਸੂਸ ਕੀਤਾ ਗਿਆ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 4 ਦਰਜ ਕੀਤੀ ਗਈ। ਹਾਲਾਂਕਿ, ਹੁਣ ਤੱਕ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਜਿਵੇਂ ਹੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਲੋਕ ਡਰ ਗਏ ਤੇ ਘਰਾਂ ਵਿਚੋਂ ਬਾਹਰ ਆ ਗਏ।
ਭੂਚਾਲ ਦੇ ਮਾਮਲੇ ਵਿਚ ਕਾਂਗੜਾ ਜ਼ਿਲ੍ਹੇ ਦੀ ਭੂਗੋਲਿਕ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਕਾਂਗੜਾ ਹੇਮਰਾਜ ਬੈਰਵਾ ਨੇ ਸਾਰੇ ਅਦਾਰਿਆਂ ਅਤੇ ਵਿਭਾਗਾਂ ਨੂੰ ਸੁਰੱਖਿਆ ਤੇ ਆਫ਼ਤ ਪ੍ਰਬੰਧਨ ਨਾਲ ਸਬੰਧਤ ਤਿਆਰੀਆਂ ਨੂੰ ਤੁਰੰਤ ਮਜ਼ਬੂਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।
ਹੇਮਰਾਜ ਬੈਰਵਾ ਨੇ ਕਿਹਾ ਕਿ ਸਾਰੇ ਅਦਾਰਿਆਂ ਨੂੰ ਡਰਾਪ, ਕਵਰ ਅਤੇ ਹੋਲਡ ਭੂਚਾਲ ਸੁਰੱਖਿਆ ਅਭਿਆਸ ਕਰਨੇ ਚਾਹੀਦੇ ਹਨ। ਸਾਰੇ ਸਟਾਫ਼, ਵਿਦਿਆਰਥੀਆਂ ਅਤੇ ਕਰਮਚਾਰੀਆਂ ਲਈ ਇਹ ਅਭਿਆਸ ਦੋ ਦਿਨਾਂ ਦੇ ਅੰਦਰ ਕਰਨਾ ਲਾਜ਼ਮੀ ਹੈ।
Read More : ਬਰਸੀ ’ਤੇ ਹੋਵੇਗਾ ‘ਅਸਲੀ ਅਤੇ ਨਕਲੀ ਅਕਾਲੀ ਦਲ’ ਦਾ ਨਿਤਾਰਾ : ਪ੍ਰੋ. ਚੰਦੂਮਾਜਰਾ