ਲਾਹੌਰ, 25 ਅਗਸਤ : ਪਾਕਿਸਤਾਨ ਦੇ ਸ਼ਹਿਰ ਲਾਹੌਰ ਦੇ ਰਾਏਵਿੰਡ ਇਲਾਕੇ ’ਚ 30 ਰੁਪਏ ਦੇ ਝਗੜੇ ਵਿਚ 2 ਭਰਾਵਾਂ ਦੀ ਹੱਤਿਆ ਕਰ ਦਿੱਤੀ, ਜਿਨ੍ਹਾਂ ਦੀ ਪਛਾਣ ਰਾਸ਼ਿਦ ਅਤੇ ਉਸ ਦੇ ਭਰਾ ਵਾਜਿਦ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਰਾਏਵਿੰਡ ਇਲਾਕੇ ਦੀ ਇਕ ਸੜਕ ’ਤੇ ਕੁਝ ਵਿਕਰੇਤਾਵਾਂ ਦੁਆਰਾ ਦੋਵਾਂ ਭਰਾਵਾਂ ਨੂੰ ਬੇਰਹਿਮੀ ਨਾਲ ਪ੍ਰੇਸ਼ਾਨ ਕਰਨ ਦਾ ਇਕ ਵੀਡੀਓ ਸਾਹਮਣੇ ਆਇਆ। ਉਹ ਖੂਨ ਨਾਲ ਲੱਥਪਥ ਸਨ ਅਤੇ ਸ਼ੱਕੀ ਹਮਲਾਵਰਾਂ ਨੂੰ ਇਕ ਜਨਤਕ ਜਗ੍ਹਾ ’ਤੇ ਹੱਥਾਂ ’ਚ ਡੰਡਿਆਂ ਨਾਲ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਦੇਖਿਆ ਗਿਆ, ਜਿੱਥੇ ਬਹੁਤ ਸਾਰੇ ਰਾਹਗੀਰ ਖੜ੍ਹੇ ਸਨ।
ਹਮਲਾਵਰ ਦੋਵਾਂ ਨੌਜਵਾਨਾਂ ਨੂੰ ਕੁੱਟ ਰਹੇ ਸਨ, ਤਾਂ ਕਿਸੇ ਵੀ ਰਾਹਗੀਰ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਕਿਹਾ ਜਾ ਰਿਹਾ ਕਿ ਫਲਾਂ ਦੀ ਕੀਮਤ ਨੂੰ ਲੈ ਕੇ ਵਾਜਿਦ ਅਤੇ ਰਾਸ਼ਿਦ ਦੀ ਇਕ ਸੜਕ ਵਿਕਰੇਤਾ ਨਾਲ ਲੜਾਈ ਹੋਈ।
ਇਸ ਦੌਰਾਨ ਇਕ ਮਾਮੂਲੀ ਗੱਲ ’ਤੇ ਬਹਿਸ ਹੋ ਗਈ ਅਤੇ ਫਿਰ ਸ਼ੱਕੀਆਂ ਨੇ ਦੋਵਾਂ ਭਰਾਵਾਂ ’ਤੇ ਹਮਲਾ ਕਰ ਦਿੱਤਾ ਅਤੇ ਨੇੜਲੇ ਵਿਕਰੇਤਾਵਾਂ ਨੇ ਵੀ ਮੁਲਜ਼ਮਾਂ ਦਾ ਸਮਰਥਨ ਕੀਤਾ, ਜਿਸ ਕਾਰਨ ਰਾਸ਼ਿਦ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਵਾਸ਼ਿਦ ਦੀ ਹਸਪਤਾਲ ’ਚ ਮੌਤ ਹੋ ਗਈ।
Read More : ਭਿਆਨਕ ਹਾਦਸੇ ਵਿਚ 8 ਸ਼ਰਧਾਲੂਆਂ ਦੀ ਮੌਤ, 50 ਜ਼ਖਮੀ