ਚੋਰੀ ਲਈ ਵਰਤਿਆ ਜਾਣ ਵਾਲਾ ਛੋਟਾ ਹਾਥੀ ਬਰਾਮਦ
ਪਾਤਡ਼ਾਂ : ਥਾਣਾ ਪਾਤਡ਼ਾਂ ਦੀ ਪੁਲਸ ਨੇ ਸੇਲਾ ਪਲਾਂਟਾ ਅਤੇ ਸ਼ੈੱਲਰਾਂ ’ਚੋਂ ਚੌਲ ਅਤੇ ਜ਼ੀਰੀ ਚੋਰੀ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਐੱਸ. ਐੱਚ. ਓ. ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਐੱਸ. ਐੱਸ. ਪੀ. ਡਾ. ਨਾਨਕ ਸਿੰਘ, ਐੱਸ. ਪੀ. ਇਨਵੈਸਟੀਗੇਸ਼ਨ ਯੋਗੇਸ਼ ਸ਼ਰਮਾ, ਐੱਸ. ਪੀ. ਪੀ. ਬੀ. ਆਈ. ਜਸਬੀਰ ਸਿੰਘ ਅਤੇ ਡੀ. ਐੱਸ. ਪੀ. ਇੰਦਰਪਾਲ ਸਿੰਘ ਚੌਹਾਨ ਦੇ ਨਿਰਦੇਸ਼ਾਂ ’ਤੇ ਕਾਰਵਾਈ ਕਰਦੇ ਹੋਏ ਰੋਹੀ ਰਾਮ ਉਰਫ ਰੋਹੀ, ਵਿਸ਼ਾਲ, ਦਿਲਪ੍ਰੀਤ ਉਰਤ ਛੋਟੂ, ਮਨਪ੍ਰੀਤ ਸਿੰਘ ਉਰਫ ਮਨੀ ਅਤੇ ਬੰਟੀ ਉਰਫ ਹੈਡਫੋਨ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਚੋਰੀ ਲਈ ਵਰਤਿਆ ਜਾਣ ਵਾਲਾ ਛੋਟਾ ਹਾਥੀ ਗੱਡੀ ਬਰਾਮਦ ਕਰ ਲਈ ਗਈ ਹੈ।
ਉਨ੍ਹਾਂ ਦੱਸਿਆ ਕਿ 4-5 ਨਵੰਬਰ ਦੀ ਦਰਮਿਆਨੀ ਰਾਤ ਨੂੰ ਏ. ਕੇ. ਗਡਾਉਨ ਨਰਵਾਣਾ ਰੋਡ ਦੁਤਾਲ ਵਿਖੇ ਸਟੋਰ ਕੀਤੇ ਗਏ 22 ਹਜ਼ਾਰ ਚੌਲਾਂ ਦੇ ਥੈਲਿਆ ’ਚੋਂ 144 ਥੈਲੇ ਚੋਰੀ ਹੋ ਗਏ ਸਨ। ਇਸ ਮਾਮਲੇ ਵਿਚ ਸ਼ਿਵ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਕ੍ਰਿਸ਼ਨਾ ਬਸਤੀ ਦੇ ਬਿਆਨਾ ਦੇ ਅਾਧਾਰ ’ਤੇ ਕੇਸ ਦਰਜ ਕੀਤਾ ਗਿਆ ਸੀ।
ਜਾਂਚ ਤੋਂ ਬਾਅਦ ਇਸ ਮਾਮਲੇ ਵਿਚ ਰੋਹੀ ਰਾਮ ਉਰਫ ਰੋਹੀ ਸਿੰਘ ਉਰਫ ਕਾਲੀਆ ਵਾਸੀ ਪਿੰਡ ਹਰਿਆਉ ਖੁਰਦ, ਵਿਸ਼ਾਲ ਵਾਸੀ ਘਰਾਚੋਂ (ਸੰਗਰੂਰ), ਦਿਲਪ੍ਰੀਤ ਸਿੰਘ ਉਰਫ ਛੋਟੂ ਵਾਸੀ ਘਰਾਚੋਂ (ਸੰਗਰੂਰ), ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਘਰਾਚੋਂ (ਸੰਗਰੂਰ), ਬੰਟੀ ਸਿੰਘ ਉਰਫ ਹੈੱਡਫੋਨ ਵਾਸੀ ਘਰਾਚੋਂ (ਸੰਗਰੂਰ), ਸੋਨੀ ਵਾਸੀ ਨਾਗਰਾ (ਸੰਗਰੂਰ), ਜੱਸੀ ਵਾਸੀ ਸੰਘਰੇਡ਼ੀ, ਗਿਆਨੀ ਵਾਸੀ ਪਾਤਡ਼ਾਂ, ਕਿੱਲਰ ਵਾਸੀ ਖਡਿਆਲ (ਸੰਗਰੂਰ) ਅਤੇ ਪਰਮਜੀਤ ਸਿੰਘ ਉਰਫ ਕਾਲੂ ਵਾਸੀ ਘਰਾਚੋਂ (ਸੰਗਰੂਰ) ਨੂੰ ਨਾਮਜ਼ਦ ਕੀਤਾ ਸੀ।
ਇਸ ਦੌਰਾਨ ਰੋਹੀ ਰਾਮ, ਵਿਸ਼ਾਲ, ਦਿਲਪ੍ਰੀਤ ਉਰਤ ਛੋਟੂ, ਮਨਪ੍ਰੀਤ ਸਿੰਘ ਉਰਫ ਮਨੀ ਅਤੇ ਬੰਟੀ ਉਰਫ ਹੈਡਫੋਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ ਕਰਕੇ ਉਨ੍ਰਾਂ ਦਾ 2 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਦੋਂ ਕਿ ਸੋਨੀ, ਜੱਸੀ, ਗਿਆਨੀ, ਕਿੱਲਰ ਅਤੇ ਪਰਮਜੀਤ ਦੀ ਗ੍ਰਿਫਤਾਰੀ ਬਾਕੀ ਹੈ।
