ਖੇਤ ’ਚ ਟਿਊਬਵੈੱਲ ਦੀ ਮੋਟਰ ਠੀਕ ਕਰਦੇ ਸਮੇਂ ਵਾਪਰਿਆ ਦਰਦਨਾਕ ਹਾਦਸਾ
ਭਵਾਨੀਗੜ੍ਹ, 26 ਫਰਵਰੀ: ਪਿੰਡ ਸੰਘਰੇੜੀ ਵਿਖੇ ਇਕ ਖੇਤ ਵਿਚ ਟਿਊਬਵੈੱਲ ਮੋਟਰ ਦੀ ਮੁਰੰਮਤ ਦੌਰਾਨ ਬਿਜਲੀ ਦਾ ਕਰੰਟ ਲੱਗਣ ਕਾਰਨ 17 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਜਸ਼ਨਦੀਪ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਪਿੰਡ ਰੋਸ਼ਨਵਾਲਾ ਵਜੋਂ ਹੋਈ ਹੈ। ਜਸ਼ਨਦੀਪ ਸਿੰਘ ਰੋਸ਼ਨਵਾਲਾ ਵਿਖੇ ਹੀ ਇਕ ਇਲੈਕਟ੍ਰੀਸ਼ੀਅਨ ਕੋਲ ਬਿਜਲੀ ਮੁਰੰਮਤ ਦਾ ਕੰਮ ਸਿੱਖ ਰਿਹਾ ਸੀ।
ਜਾਣਕਾਰੀ ਅਨੁਸਾਰ ਜਸ਼ਨਦੀਪ ਸਿੰਘ ਵੀਰਵਾਰ ਨੂੰ ਆਪਣੇ ਉਸਤਾਦ ਬੀਰਬਲ ਸਿੰਘ ਨਾਲ ਨੇੜਲੇ ਪਿੰਡ ਸੰਘਰੇੜੀ ਵਿਖੇ ਇਕ ਕਿਸਾਨ ਦੇ ਖੇਤ ਵਿਚ ਮੋਟਰ ਠੀਕ ਕਰਨ ਗਿਆ ਸੀ। ਮੁਰੰਮਤ ਦੌਰਾਨ ਅਚਾਨਕ ਉਸ ਨੂੰ ਬਿਜਲੀ ਦਾ ਜ਼ੋਰਦਾਰ ਕਰੰਟ ਲੱਗਾ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਝੁਲਸ ਗਿਆ। ਉਸ ਨੂੰ ਤੁਰੰਤ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਹੈ। ਉੱਧਰ, ਸਥਾਨਕ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Read More : ਮਾਣਹਾਨੀ ਮਾਮਲੇ ’ਚ ਸੰਜੇ ਰਾਊਤ ਬਰੀ
