Menbir Kaur

ਕੈਨੇਡਾ ਸਟੱਡੀ ਬੇਸ ’ਤੇ ਗਈ 17 ਸਾਲਾ ਲੜਕੀ ਦੀ ਹਾਦਸੇ ’ਚ ਮੌਤ

ਜ਼ੀਰਾ, 3 ਅਗਸਤ : ਜ਼ਿਲਾ ਫਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਅਧੀਨ ਆਉਂਦੇ ਪਿੰਡ ਬੋਤੀਆ ਵਾਲਾ ਤੋਂ ਚੰਗੇ ਭਵਿੱਖ ਦੀ ਆਸ ’ਚ ਸਟੱਡੀ ਬੇਸ ’ਤੇ ਵਿਦੇਸ਼ (ਕੈਨੇਡਾ) ਗਈ ਲੜਕੀ ਦੀ ਸੜਕ ਹਾਦਸੇ ’ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਬਾਰੇ ਪਤਾ ਲੱਗਣ ’ਤੇ ਇਲਾਕੇ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਮ੍ਰਿਤਕ ਲੜਕੀ ਮੇਨਬੀਰ ਕੌਰ ਢਿੱਲੋਂ (17) ਦੇ ਪਿਤਾ ਸਰਤਾਜ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਮੇਨਬੀਰ ਕੌਰ ਦੋ ਸਾਲ ਪਹਿਲਾਂ ਸਨ, 2023 ਦੇ ਮਾਰਚ ਮਹੀਨੇ ’ਚ ਉਚ ਵਿੱਦਿਆ ਲਈ ਸਟੱਡੀ ਬੇਸ ’ਤੇ ਵਿਦੇਸ਼ (ਕੈਨੇਡਾ) ਗਈ ਹੋਈ ਸੀ, ਜਿਥੇ ਉਹ ਕੈਨੇਡਾ ਦੇ ਸ਼ਹਿਰ ਬਰਮਟਨ ’ਚ ਰਹਿ ਕੇ ਪੜ੍ਹਾਈ ਕਰ ਰਹੀ ਸੀ।

ਮ੍ਰਿਤਕ ਲੜਕੀ ਦੇ ਪਿਤਾ ਨੇ ਦੱਸਿਆ ਕਿ ਹੁਣ ਮੇਨਬੀਰ ਕੌਰ ਆਪਣੀ ਪੜ੍ਹਾਈ ਖਤਮ ਕਰ ਕੇ ਵਰਕ ਪਰਮਿਟ ਅਪਲਾਈ ਕਰਨ ਉਪਰੰਤ ਕਮਾਈ ਕਰ ਕੇ ਆਪਣੇ ਅਤੇ ਆਪਣੇ ਮਾਤਾ-ਪਿਤਾ ਦੇ ਸੁਪਨੇ ਪੂਰੇ ਕਰਨਾ ਚਾਹੁੰਦੀ ਸੀ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਅਤੇ ਉਨ੍ਹਾਂ ਦੀ ਧੀ ਦੀ ਇਕ ਸੜਕ ਹਾਦਸੇ ’ਚ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਮ੍ਰਿਤਕ ਮੇਨਬੀਰ ਕੌਰ ਦਾ ਅੰਤਿਮ ਸਸਕਾਰ ਅੱਜ 4 ਅਗਸਤ ਨੂੰ ਬਰਮਟਨ ਸ਼ਹਿਰ ’ਚ ਕੀਤਾ ਜਾਵੇਗਾ।

Read More : ਔਰਤ ਦਾ ਕਤਲ

Leave a Reply

Your email address will not be published. Required fields are marked *