ludhiana

ਕੋਰਟ ਕੰਪਲੈਕਸ ਦੀ ਲਿਫਟ ‘ਚ ਫਸੇ 17 ਲੋਕ, ਮਚੀ ਹਫੜਾ-ਦਫੜੀ

ਵਕੀਲ ਪਰਮਿੰਦਰ ਸਿੰਘ ਕੁੱਕੀ ਤੇ ਰਾਹੁਲ ਸ਼ਰਮਾ ਦੀ ਹਿੰਮਤ ਨੇ ਬਚਾਈਆਂ ਜਾਨਾਂ

ਲੁਧਿਆਣਾ, 15 ਅਪ੍ਰੈਲ : ਲੁਧਿਆਣਾ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਬੁੱਧਵਾਰ ਨੂੰ ਉਸ ਵੇਲੇ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਇੱਕ ਪਬਲਿਕ ਲਿਫਟ ਤਕਨੀਕੀ ਨੁਕਸ ਕਾਰਨ ਅਚਾਨਕ ਰਸਤੇ ਵਿੱਚ ਹੀ ਜਾਮ ਹੋ ਗਈ। ਰੱਖ-ਰਖਾਅ ਵਿੱਚ ਕਥਿਤ ਲਾਪਰਵਾਹੀ ਕਾਰਨ ਵਾਪਰੀ ਇਸ ਘਟਨਾ ਦੌਰਾਨ ਕਰੀਬ 17 ਵਿਅਕਤੀ ਲਿਫਟ ਦੇ ਅੰਦਰ ਫਸ ਗਏ, ਜਿਸ ਕਾਰਨ ਮੌਕੇ ‘ਤੇ ਚੀਕ-ਚਿਹਾੜਾ ਅਤੇ ਹਫੜਾ-ਦਫੜੀ ਮਚ ਗਈ।

ਘਟਨਾ ਦੌਰਾਨ ਐਡਵੋਕੇਟ ਪਰਮਿੰਦਰ ਸਿੰਘ ਕੁੱਕੀ ਅਤੇ ਐਡਵੋਕੇਟ ਰਾਹੁਲ ਸ਼ਰਮਾ ਨੇ ਅਦਭੁਤ ਹਿੰਮਤ ਅਤੇ ਸੂਝ-ਬੂਝ ਦਾ ਸਬੂਤ ਦਿੱਤਾ। ਦੋਵਾਂ ਵਕੀਲਾਂ ਨੇ ਬਿਨਾਂ ਸਮਾਂ ਗੁਆਏ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਆਪਣੀ ਮਿਹਨਤ ਸਦਕਾ ਲਿਫਟ ਵਿੱਚ ਫਸੇ ਸਾਰੇ 17 ਲੋਕਾਂ ਨੂੰ ਇੱਕ-ਇੱਕ ਕਰਕੇ ਸੁਰੱਖਿਅਤ ਬਾਹਰ ਕੱਢ ਲਿਆ।

ਖੁਸ਼ਕਿਸਮਤੀ ਰਹੀ ਕਿ ਇਸ ਘਟਨਾ ਵਿੱਚ ਕਿਸੇ ਨੂੰ ਜਾਨੀ ਨੁਕਸਾਨ ਨਹੀਂ ਪਹੁੰਚਿਆ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਜੇਕਰ ਵਕੀਲ ਭਾਈਚਾਰਾ ਸਮੇਂ ਸਿਰ ਹਰਕਤ ਵਿੱਚ ਨਾ ਆਉਂਦਾ ਤਾਂ ਸਥਿਤੀ ਗੰਭੀਰ ਰੂਪ ਧਾਰਨ ਕਰ ਸਕਦੀ ਸੀ। ਇਸ ਘਟਨਾ ਨੇ ਅਦਾਲਤੀ ਕੰਪਲੈਕਸ ਦੀਆਂ ਲਿਫਟਾਂ ਦੇ ਰੱਖ-ਰਖਾਅ ਦੀਆਂ ਖਾਮੀਆਂ ਨੂੰ ਜੱਗ-ਜ਼ਾਹਿਰ ਕਰ ਦਿੱਤਾ ਹੈ, ਜਿਸ ਕਾਰਨ ਲੋਕਾਂ ਵਿੱਚ ਪ੍ਰਸ਼ਾਸਨ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ।

Read More : ਵਿੱਤ ਮੰਤਰੀ ਚੀਮਾ ਵੱਲੋਂ ਪਿੰਡ ਖੋਖਰ ਕਲਾਂ ਨੂੰ ਵੱਡੀ ਸੌਗਾਤ, ਕਰੋੜਾਂ ਦੀ ਲਾਗਤ ਵਾਲਾ ਵਾਟਰ ਵਰਕਸ ਲੋਕ ਅਰਪਿਤ

Leave a Reply

Your email address will not be published. Required fields are marked *