ਜਲੰਧਰ

14 ਸਾਲਾ ਵਿਦਿਆਰਥਣ ਦੀ ਸ਼ੱਕੀ ਹਾਲਾਤ ਵਿਚ ਮੌਤ, ਪਰਿਵਾਰ ਵੱਲੋਂ ਕਤਲ ਦਾ ਦੋਸ਼

ਜਲੰਧਰ, 14 ਮਾਰਚ : ਜਲੰਧਰ ਦੇ ਅਰਬਨ ਅਸਟੇਟ ਫੇਜ਼ 2 ਸਥਿਤ ਕੈਂਬਰਿਜ ਸਕੂਲ ਦੇ ਬਾਹਰ ਸ਼ੁੱਕਰਵਾਰ ਦੇਰ ਰਾਤ ਉਸ ਵੇਲੇ ਭਾਰੀ ਹੰਗਾਮਾ ਹੋਇਆ, ਜਦੋਂ 9ਵੀਂ ਜਮਾਤ ਦੀ ਵਿਦਿਆਰਥਣ ਭੂਮਿਕਾ ਦੀ ਲਾਸ਼ ਸ਼ੱਕੀ ਹਾਲਾਤ ਵਿਚ ਬਰਾਮਦ ਹੋਈ। ਭੂਮਿਕਾ ਦੇ ਪਿਤਾ ਸੁਨੀਲ ਸਿੰਗਲਾ ਅਤੇ ਮਾਂ ਰਾਖੀ ਸਿੰਘਲ ਨੇ ਸਕੂਲ ਪ੍ਰਬੰਧਨ ‘ਤੇ ਜਾਣਕਾਰੀ ਛੁਪਾਉਣ ਦੇ ਗੰਭੀਰ ਦੋਸ਼ ਲਗਾਉਂਦਿਆਂ ਇਸ ਨੂੰ ਖ਼ੁਦਕੁਸ਼ੀ ਨਹੀਂ ਸਗੋਂ ਕਤਲ ਦੱਸਿਆ ਹੈ।

ਭੂਮਿਕਾ ਬਾਰਾਦਰੀ ਸ਼ਾਖਾ ਦੀ ਵਿਦਿਆਰਥਣ ਸੀ ਅਤੇ ਰੋਜ਼ਾਨਾ ਟੈਨਿਸ ਅਭਿਆਸ ਲਈ ਅਰਬਨ ਅਸਟੇਟ ਵਾਲੀ ਸ਼ਾਖਾ ਵਿੱਚ ਜਾਂਦੀ ਸੀ। ਸ਼ੁੱਕਰਵਾਰ ਸ਼ਾਮ ਜਦੋਂ ਉਹ ਘਰ ਨਹੀਂ ਪਰਤੀ, ਤਾਂ ਤਲਾਸ਼ ਦੌਰਾਨ ਉਸ ਦੀ ਲਾਸ਼ ਜਲੰਧਰ ਹਾਈਟਸ ਫਲੈਟਾਂ ਦੇ ਐਫ-ਬਲਾਕ ਨੇੜਿਓਂ ਮਿਲੀ। ਪਰਿਵਾਰ ਦਾ ਕਹਿਣਾ ਹੈ ਕਿ ਟੈਨਿਸ ਕੋਰਟ ਦੇ ਰਜਿਸਟਰ ਵਿੱਚ ਭੂਮਿਕਾ ਦੀ ਹਾਜ਼ਰੀ ਲੱਗੀ ਹੋਈ ਸੀ, ਜਿਸ ਤੋਂ ਸਾਬਤ ਹੁੰਦਾ ਹੈ ਕਿ ਉਹ ਸਕੂਲ ਪਹੁੰਚੀ ਸੀ।

ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀ ਮਦਦ ਨਾਲ ਸਕੂਲ ਦਾ ਗੇਟ ਖੁਲਵਾਇਆ ਅਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਪਰਿਵਾਰ ਨੇ ਦੋਸ਼ ਲਾਇਆ ਕਿ ਸਕੂਲ ਅਤੇ ਪੁਲਿਸ ਸੀਸੀਟੀਵੀ ਫੁਟੇਜ ਦਿਖਾਉਣ ਵਿੱਚ ਦੇਰੀ ਕਰ ਰਹੇ ਹਨ। ਜਿੱਥੇ ਪੁਲਿਸ ਸ਼ੁਰੂਆਤੀ ਤੌਰ ‘ਤੇ ਇਸ ਨੂੰ ਖ਼ੁਦਕੁਸ਼ੀ ਮੰਨ ਰਹੀ ਹੈ, ਉੱਥੇ ਹੀ ਪਰਿਵਾਰ ਦਾ ਸਵਾਲ ਹੈ ਕਿ ਲੜਕੀ ਜਲੰਧਰ ਹਾਈਟਸ ਤੱਕ ਕਿਨ੍ਹਾਂ ਹਾਲਾਤ ਵਿੱਚ ਪਹੁੰਚੀ। ਫਿਲਹਾਲ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

Read More : ਪੰਜਾਬ ਦੇ 20 ਹਜ਼ਾਰ ਅਧਿਆਪਕ ਤਨਖ਼ਾਹਾਂ ਨੂੰ ਤਰਸੇ, ਨੌਕਰੀਆਂ ਛੱਡਣ ਲਈ ਮਜਬੂਰ

Leave a Reply

Your email address will not be published. Required fields are marked *