IDFC Bank

ਚੰਡੀਗੜ੍ਹ ਨਗਰ ਨਿਗਮ ‘ਚ 116 ਕਰੋੜ ਦਾ ਘੁਟਾਲਾ; 2 ਮੁਲਾਜ਼ਮ ਮੁਅੱਤਲ

ਨਕਲੀ ਐਫ.ਡੀ.ਆਰਜ਼ ਬਣਾ ਕੇ ਲਗਾਇਆ ਚੂਨਾ; ਪੁਲਿਸ ਹੁਣ ਜੇਲ੍ਹ ‘ਚ ਬੰਦ ਮੁਲਜ਼ਮਾਂ ਤੋਂ ਕਰੇਗੀ ਪੁੱਛਗਿੱਛ

ਚੰਡੀਗੜ੍ਹ, 14 ਮਾਰਚ : ਚੰਡੀਗੜ੍ਹ ਨਗਰ ਨਿਗਮ ਨੇ 116 ਕਰੋੜ ਰੁਪਏ ਦੇ ਕਥਿਤ ਘੁਟਾਲੇ ਦੇ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਅਕਾਊਂਟਸ ਵਿਭਾਗ ਦੀ ਸੁਪਰਡੈਂਟ ਰਜਨੀ ਅਤੇ ਅਕਾਊਂਟੈਂਟ ਹਰੰਸ਼ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਇਕ ਸੀਨੀਅਰ ਯੂ.ਟੀ. ਅਧਿਕਾਰੀ ਵਿਰੁੱਧ ਵੀ ਅਨੁਸ਼ਾਸਨੀ ਕਾਰਵਾਈ ਦੀ ਸਿਫਾਰਿਸ਼ ਕੀਤੀ ਗਈ ਹੈ। ਅੰਦਰੂਨੀ ਜਾਂਚ ਵਿਚ ਇਨ੍ਹਾਂ ਮੁਲਾਜ਼ਮਾਂ ਦੀ ਭੂਮਿਕਾ ਵਿਚ ਗੰਭੀਰ ਖਾਮੀਆਂ ਪਾਈਆਂ ਗਈਆਂ ਸਨ।

ਇਹ ਮਾਮਲਾ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਨਾਲ ਜੁੜਿਆ ਹੋਇਆ ਹੈ, ਜਿਸ ਨੂੰ ਮਾਰਚ 2025 ਵਿਚ ਬੰਦ ਕਰ ਦਿੱਤਾ ਗਿਆ ਸੀ। ਆਈ.ਡੀ.ਐਫ.ਸੀ. ਫਰਸਟ ਬੈਂਕ ਨੇ ਨਿਗਮ ਨੂੰ ਸੂਚਿਤ ਕੀਤਾ ਸੀ ਕਿ 116 ਕਰੋੜ ਰੁਪਏ ਦੀਆਂ ਐਫ.ਡੀ.ਆਰਜ਼ ਬੈਂਕ ਦੇ ਸਿਸਟਮ ਵਿੱਚ ਮੌਜੂਦ ਨਹੀਂ ਹਨ ਅਤੇ ਇਹ ਜਾਅਲੀ ਹਨ।

ਪੁਲਿਸ ਇਸ ਘੁਟਾਲੇ ਦੇ ਤਾਰ ਹੋਰ ਵਿਭਾਗਾਂ ਨਾਲ ਵੀ ਜੋੜ ਕੇ ਦੇਖ ਰਹੀ ਹੈ। ਅਦਾਲਤ ਨੇ ਪੁਲਿਸ ਨੂੰ ਅੰਬਾਲਾ ਜੇਲ੍ਹ ਤੋਂ ਤਿੰਨ ਮੁਲਜ਼ਮਾਂ ਰਿਭਵ ਰਿਸ਼ੀ, ਅਭੈ ਕੁਮਾਰ ਅਤੇ ਸੀਮਾ ਧੀਮਾਨ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਨ੍ਹਾਂ ਤੋਂ ਨਗਰ ਨਿਗਮ ਅਤੇ CREST ਦੇ ਖਾਤਿਆਂ ਨਾਲ ਸਬੰਧਤ ਕੁੱਲ 200 ਕਰੋੜ ਰੁਪਏ ਤੋਂ ਵੱਧ ਦੇ ਫਰਾਡ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾਵੇਗੀ।

Read More : 14 ਸਾਲਾ ਵਿਦਿਆਰਥਣ ਦੀ ਸ਼ੱਕੀ ਹਾਲਾਤ ਵਿਚ ਮੌਤ, ਪਰਿਵਾਰ ਵੱਲੋਂ ਕਤਲ ਦਾ ਦੋਸ਼

Leave a Reply

Your email address will not be published. Required fields are marked *