ਇਕ ਲੱਖ ਜੁਰਮਾਨਾ
ਫਾਜ਼ਿਲਕਾ, 4 ਅਗਸਤ : ਫਾਜ਼ਿਲਕਾ ਦੀ ਸਪੈਸ਼ਲ ਕੋਰਟ ਤੇ ਮਾਨਯੋਗ ਜੱਜ ਅਜੀਤ ਪਾਲ ਸਿੰਘ ਦੀ ਅਦਾਲਤ ਵੱਲੋਂ ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਪੋਸਤ ਦੀ ਸਮੱਗਲਿੰਗ ਕਰਨ ਵਾਲੇ ਮੁਲਜ਼ਮ ਬਲਵਿੰਦਰ ਸਿੰਘ ਉਰਫ ਭਿੰਦਰ ਨੂੰ 10 ਸਾਲ ਦੀ ਸਜ਼ਾ ਅਤੇ ਇਕ ਲੱਖ ਰੁਪਏ ਦੇ ਜੁਰਮਾਨਾ ਕੀਤਾ ਹੈ। ਬਲਵਿੰਦਰ ਸਿੰਘ ’ਤੇ ਦੋਸ਼ ਸੀ ਕਿ ਉਹ ਆਪਣੇ ਟਰੱਕ ਨੰਬਰ ਰਾਹੀਂ ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਪੋਸਤ ਲਿਆ ਕੇ ਪੰਜਾਬ ’ਚ ਸਪਲਾਈ ਕਰਦਾ ਸੀ।
ਗੁਪਤ ਸੂਚਨਾ ਦੇ ਅਧਾਰ ’ਤੇ ਪੁਲਸ ਨੇ ਉਸ ਦੇ ਟਰੱਕ ਸਮੇਤ ਉਸ ਨੂੰ ਗੰਗਾ ਨਗਰ ਬਾਈਪਾਸ ਚੌਕ ਅਬੋਹਰ ਤੋਂ ਗ੍ਰਿਫਤਾਰ ਕੀਤਾ ਸੀ ਅਤੇ ਉਸ ਤੋਂ 168 ਕਿਲੋ ਪੋਸਤ ਬਰਾਮਦ ਹੋਇਆ ਸੀ। ਇਸ ਸਬੰਧੀ ਐੱਫ. ਆਈ. ਆਰ. 16 ਨਵੰਬਰ 2022 ਨੂੰ ਥਾਣਾ ਸਿਟੀ ਅਬੋਹਰ ਦੋ ਵਿਖੇ ਦਰਜ ਕੀਤੀ ਗਈ ਸੀ । ਐੱਫ. ਆਈ. ਆਰ. ਅਨੁਸਾਰ ਮੁਲਜ਼ਮ ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੋਂ ਪੋਸਤ ਲਿਆ ਕੇ ਪੰਜਾਬ ’ਚ ਵੇਚਦਾ ਸੀ। ਜੇਕਰ ਮੁਲਜ਼ਮ ਇਕ ਲੱਖ ਰੁਪਏ ਦਾ ਜੁਰਮਾਨਾ ਨਹੀਂ ਭਰੇਗਾ ਤਾਂ ਉਸ ਨੂੰ ਇਕ ਸਾਲ ਵਾਧੂ ਜੇਲ ਭੁਗਤਣੀ ਪਵੇਗੀ।
Read More : ਪੌਂਗ ਡੈਮ ’ਚ 24 ਘੰਟਿਆਂ ਵਿਚ ਤਿੰਨ ਫੁੱਟ ਵਧਿਆ ਪਾਣੀ ਦਾ ਪੱਧਰ