ਦਿਲੀ, 11 ਦਸੰਰਬ – ਚਾਂਦੀ ਦੀਆਂ ਕੀਮਤਾਂ ‘ਚ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਅੱਜ ਭਾਰਤ ਵਿੱਚ 22 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 72,210 ਰੁਪਏ ਹੈ। ਪਿਛਲੇ ਦਿਨ ਕੀਮਤ 72,890 ਸੀ। ਇਸ ਦੇ ਨਾਲ ਹੀ ਅੱਜ 24 ਕੈਰੇਟ ਸੋਨੇ ਦੀ ਕੀਮਤ 78,760 ਰੁਪਏ ਪ੍ਰਤੀ 10 ਗ੍ਰਾਮ ਹੈ।
ਬੀਤੇ ਦਿਨ 24 ਕੈਰੇਟ ਸੋਨੇ ਦੀ ਕੀਮਤ 79,500 ਰੁਪਏ ਸੀ। ਚਾਂਦੀ ਦੀ ਗੱਲ ਕਰਿਏ ਤਾਂ ਅੱਜ ਇਕ ਕਿਲੋ ਚਾਂਦੀ ਦਾ ਭਾਅ 96,600 ਰੁਪਏ ਹੈ। ਜਦੋਂ ਕਿ ਬੀਤੇ ਦਿਨੀਂ ਚਾਂਦੀ ਦੀ ਕੀਮਤ 93,900 ਰੁਪਏ ਸੀ। ਭਾਵ ਚਾਂਦੀ ਦੀ ਕੀਮਤ ਵਧੀ ਹੈ। ਇਸਦੇ ਨਾਲ ਹੀ ਆਉਣ ਵਾਲੇ ਦਿਨਾਂ ‘ਚ ਸੋਨੇ ਦੀਆਂ ਕੀਮਤਾਂ ‘ਚ ਭਾਰੀ ਵਾਧਾ ਵੇਖਣ ਨੂੰ ਮਿਲ ਸਕਦਾ ਹੈ।
ਪ੍ਰਤੀ ਗ੍ਰਾਮ ਸੋਨੇ ਦੀ ਕੀਮਤ
ਅੱਜ 22 ਕੈਰੇਟ ਸੋਨੇ ਦੀ ਕੀਮਤ 7,221 ਰੁਪਏ ਪ੍ਰਤੀ ਗ੍ਰਾਮ ਹੈ
24 ਕੈਰੇਟ ਸੋਨੇ ਦੀ ਕੀਮਤ 7,876 ਰੁਪਏ ਪ੍ਰਤੀ ਗ੍ਰਾਮ ਹੈ
