ਸਾਵਧਾਨ ! ਕਿਧਰੇ ਹੀਟਰ ਤੇ ਬਲੋਅਰ ਦੀ ਗਰਮੀ ਜਾਨ ’ਤੇ ਪੈ ਨਾ ਜਾਵੇ ਭਾਰੀ

ਸਰਦੀਆਂ ’ਚ ਠੰਢ ਤੋਂ ਬਚਣ ਲਈ ਲੋਕ ਹੀਟਰ, ਬਲੋਅਰ ਅਤੇ ਅੰਗੀਠੀ ਦੀ ਵਰਤੋਂ ਕਰਦੇ ਹਨ। ਕਈ ਵਾਰ ਇਹ ਯੰਤਰ ਘੰਟਿਆਂ ਤੱਕ ਚੱਲਦੇ ਰਹਿੰਦੇ ਹਨ ਪਰ ਸਿਹਤ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਨ੍ਹਾਂ ਦਾ ਵੱਧ ਉਪਯੋਗ ਸਿਹਤ ਲਈ ਗੰਭੀਰ ਖਤਰਾ ਬਣ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਰੀਰ ਨੂੰ ਗਰਮ ਰੱਖਣ ਲਈ ਕੁਦਰਤੀ ਅਤੇ ਸੁਰੱਖਿਅਤ ਤਰੀਕੇ ਅਪਨਾਉਣੇ ਚਾਹੀਦੇ ਹਨ।

ਗਰਮੀ ਨਾਲ ਵੱਧ ਰਹੇ ਸਿਹਤ ਖਤਰੇ

ਮਾਹਿਰਾਂ ਦੇ ਮੁਤਾਬਕ ਹੀਟਰ ਤੇ ਬਲੋਅਰ ਤੋਂ ਪੈਦਾ ਹੋਣ ਵਾਲੀ ਗਰਮੀ ਮਨੁੱਖੀ ਸਰੀਰ ਲਈ ਨੁਕਸਾਨਦਾਇਕ ਹੋ ਸਕਦੀ ਹੈ। ਇਹ ਚਮੜੀ, ਫੇਫੜਿਆਂ ਅਤੇ ਦਿਲ ’ਤੇ ਨਾਕਾਰਾਤਮਕ ਪ੍ਰਭਾਵ ਪਾਉਂਦੀ ਹੈ। ਇਸਦੇ ਇਲਾਵਾ ਅੰਗੀਠੀ ਜਾਂ ਹੀਟਰ ਦੇ ਲੰਮੇ ਸਮੇਂ ਤੱਕ ਉਪਯੋਗ ਨਾਲ ਕਾਰਬਨ ਮੋਨੋਆਕਸਾਈਡ ਵਰਗੀਆਂ ਜ਼ਹਿਰੀਲੀ ਗੈਸਾਂ ਪੈਦਾ ਹੁੰਦੀਆਂ ਹਨ, ਜੋ ਜਾਨਲੇਵਾ ਸਾਬਿਤ ਹੋ ਸਕਦੀਆਂ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਅਨਸੁਆਰਤ ਤੌਰ ’ਤੇ ਪੈਦਾ ਕੀਤੀ ਗਰਮੀ ਨਾਲ ਸਰੀਰ ’ਚ ਆਕਸੀਜਨ ਦੇ ਪੱਧਰ ’ਚ ਕਮੀ ਆਉਂਦੀ ਹੈ, ਜਿਸ ਨਾਲ ਘੁੱਟਣ, ਸਿਰਦਰਦ, ਥਕਾਵਟ ਅਤੇ ਹੋਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਹ ਗੈਸ ਸਿੱਧੇ ਹੀਮੋਗਲੋਬਿਨ ਨਾਲ ਮਿਲ ਕੇ ਸਰੀਰ ’ਚ ਆਕਸੀਜਨ ਦੇ ਪ੍ਰਵਾਹ ਨੂੰ ਰੋਕ ਦਿੰਦੀ ਹੈ।

ਹੀਟਰ ਤੇ ਬਲੋਅਰ ਦੇ ਖਤਰਨਾਕ ਪ੍ਰਭਾਵ

ਮਾਹਿਰਾਂ ਦਾ ਕਹਿਣਾ ਹੈ ਕਿ ਹੀਟਰ ਤੇ ਬਲੋਅਰ ਦੀ ਵੱਧ ਵਰਤੋਂ ਨਾਲ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ। ਇਸ ਕਾਰਨ ਵਿਅਕਤੀ ਨੂੰ ਥਕਾਵਟ, ਚੱਕਰ ਆਉਣਾ ਅਤੇ ਸਾਹ ਲੈਣ ’ਚ ਦਿੱਕਤ ਵਰਗੀਆਂ ਸਮੱਸਿਆਵਾਂ ਆ ਸਕਦੀਆਂ ਹਨ।

ਹੀਟਰ ਤੇ ਬਲੋਅਰ ਦੇ ਲੰਮੇ ਸਮੇਂ ਤੱਕ ਵਰਤੋਂ ਨਾਲ ਚਮੜੀ ’ਚ ਖਾਰਿਸ਼ ਅਤੇ ਸਾਹ ਲੈਣ ’ਚ ਮੁਸ਼ਕਿਲ ਹੋ ਸਕਦੀ ਹੈ। ਇਹਨਾ ਯੰਤਰਾ ਤੋਂ ਨਿਕਲਣ ਵਾਲੀ ਗਰਮ ਹਵਾ ਸਾਹ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਸਾਹ ਦੀਆਂ ਬੀਮਾਰੀਆਂ ਵਾਲੇ ਮਰੀਜ਼ਾਂ ਲਈ ਇਹ ਸਥਿਤੀ ਹੋਰ ਵੀ ਘਾਤਕ ਹੋ ਸਕਦੀ ਹੈ।

ਅੰਗੀਠੀ ਦੀ ਵਰਤੋਂ ਹੋ ਸਕਦੀ ਹੈ ਜਾਨਲੇਵਾ

ਅੰਗੀਠੀ ਤੋਂ ਨਿਕਲਣ ਵਾਲੀ ਕਾਰਬਨ ਮੋਨੋਆਕਸਾਈਡ ਗੈਸ ਬੇਹੱਦ ਖਤਰਨਾਕ ਹੁੰਦੀ ਹੈ। ਜੇਕਰ ਇਸਨੂੰ ਬੰਦ ਕਮਰੇ ’ਚ ਬਾਲਿਆ ਜਾਵੇ, ਤਾਂ ਇਹ ਸਿੱਧੇ ਤੌਰ ’ਤੇ ਮੌਤ ਦਾ ਕਾਰਨ ਬਣ ਸਕਦੀ ਹੈ।

ਅੰਗੀਠੀ ਤੋਂ ਪੈਦਾ ਹੋਣ ਵਾਲੀ ਗੈਸ ਹੀਮੋਗਲੋਬਿਨ ਨਾਲ ਮਿਲ ਕੇ ਸਰੀਰ ’ਚ ਆਕਸੀਜਨ ਦੇ ਪ੍ਰਵਾਹ ਨੂੰ ਰੋਕ ਦਿੰਦੀ ਹੈ। ਇਸ ਨਾਲ ਵਿਅਕਤੀ ਬੇਹੋਸ਼ੀ ਦੀ ਹਾਲਤ ’ਚ ਪਹੁੰਚ ਜਾਂਦਾ ਹੈ ਅਤੇ ਸਮੇਂ ਸਿਰ ਇਲਾਜ ਨਾ ਮਿਲਣ ’ਤੇ ਮੌਤ ਵੀ ਹੋ ਸਕਦੀ ਹੈ।

ਸਾਵਧਾਨੀਆਂ ਅਪਣਾਓ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

1. ਪਾਣੀ ਦਾ ਉਪਯੋਗ ਕਰੋ : ਜਦੋਂ ਵੀ ਹੀਟਰ ਚਲਾਓ, ਕਮਰੇ ’ਚ ਪਾਣੀ ਨਾਲ ਭਰੇ ਬਰਤਨ ਰੱਖੋ। ਇਸ ਨਾਲ ਭਾਪ ਬਣੇਗੀ ਅਤੇ ਹਵਾ ’ਚ ਨਮੀ ਬਣੀ ਰਹੇਗੀ।

2. ਹਵਾ ਦਾ ਬਹਾਅ ਜ਼ਰੂਰੀ : ਹੀਟਰ ਚਲਾਉਂਦੇ ਸਮੇਂ ਕਮਰੇ ਦੀ ਖਿੜਕੀ ਜਾਂ ਦਰਵਾਜ਼ਾ ਕੁਝ ਹੱਲਾ ਖੁੱਲ੍ਹਾ ਰੱਖੋ।

3. ਤਾਪਮਾਨ ਨਿਯੰਤਰਿਤ ਕਰੋ : ਹੀਟਰ ਨੂੰ ਬਹੁਤ ਜ਼ਿਆਦਾ ਤਾਪਮਾਨ ’ਤੇ ਸੈੱਟ ਨਾ ਕਰੋ।

4. ਸਮਾਂ ਸੀਮਿਤ ਰੱਖੋ : ਲੰਬੇ ਸਮੇਂ ਤੱਕ ਹੀਟਰ ਵਰਤੋਂ ਤੋਂ ਬਚੋ।

5. ਅੰਗੀਠੀ ਨਾ ਵਰਤੋਂ : ਬੰਦ ਕਮਰੇ ’ਚ ਅੰਗੀਠੀ ਜਾਂ ਕੋਲੇ ਦੇ ਚੁੱਲ੍ਹੇ ਦੀ ਵਰਤੋਂ ਜਾਨਲੇਵਾ ਹੋ ਸਕਦੀ ਹੈ।

ਕੁਦਰਤੀ ਤਰੀਕੇ ਅਪਣਾਓ, ਸਿਹਤਮੰਦ ਰਹੋ

ਮਾਹਿਰਾਂ ਦਾ ਕਹਿਣਾ ਹੈ ਕਿ ਠੰਢ ਤੋਂ ਬਚਣ ਲਈ ਕੁਦਰਤੀ ਤਰੀਕੇ ਸਭ ਤੋਂ ਸੁਰੱਖਿਅਤ ਹਨ। ਗਰਮ ਕੱਪੜੇ, ਰਜਾਈ ਅਤੇ ਕੰਬਲ ਦੀ ਜ਼ਿਆਦਾ ਵਰਤੋਂ ਕਰੋ। ਸਰੀਰ ਨੂੰ ਗਰਮ ਰੱਖਣ ਲਈ ਗਰਮ ਪੀਣ ਵਾਲੇ ਪਦਾਰਥ ਅਤੇ ਪੋਸ਼ਟਿਕ ਖੁਰਾਕ ਨੂੰ ਆਪਣੀ ਖੁਰਾਕ ’ਚ ਸ਼ਾਮਲ ਕਰੋ। ਬਨਾਵਟੀ ਗਰਮੀ ਦਾ ਉਪਯੋਗ ਸਿਰਫ ਜ਼ਰੂਰਤ ਅਨੁਸਾਰ ਹੀ ਕਰੋ। ਕੁਦਰਤੀ ਗਰਮੀ ਹਾਸਲ ਕਰਨ ਲਈ ਊਨੀ ਕੱਪੜੇ ਅਤੇ ਰਜਾਈ ਦੀ ਵਰਤੋਂ ਸਭ ਤੋਂ ਵਧੀਆ ਤਰੀਕਾ ਹੈ।

ਕਾਰਬਨ ਮੋਨੋਆਕਸਾਈਡ ਤੋਂ ਬਚਣ ਦੇ ਤਰੀਕੇ

1. ਅੰਗੀਠੀ ਤੇ ਕੋਲੇ ਦੇ ਚੁੱਲ੍ਹੇ ਨੂੰ ਖੁੱਲ੍ਹੇ ਸਥਾਨਾਂ ’ਚ ਵਰਤੋਂ।

2. ਬੰਦ ਕਮਰੇ ’ਚ ਅੰਗੀਠੀ ਜਾਂ ਗੈਸ ਹੀਟਰ ਦੀ ਵਰਤੋਂ ਨਾ ਕਰੋ।

3. ਕਮਰੇ ’ਚ ਹਵਾ ਦਾ ਬਹਾਅ ਬਰਕਰਾਰ ਰੱਖੋ।

ਹੀਟਰ ਦੀ ਵਰਤੋਂ ਸੀਮਿਤ ਕਰੋ, ਸਿਹਤ ਨੂੰ ਤਰਜੀਹ ਦਿਓ

ਹੀਟਰ ਤੇ ਬਲੋਅਰ ਤੋਂ ਪੈਦਾ ਹੋਣ ਵਾਲੀ ਗਰਮੀ ਸਰੀਰ ਲਈ ਨੁਕਸਾਨਦਾਇਕ ਹੋ ਸਕਦੀ ਹੈ। ਇਸ ਲਈ, ਇਨ੍ਹਾਂ ਉਪਕਰਨਾਂ ਦੀ ਵਰਤੋਂ ਜ਼ਰੂਰਤ ਅਨੁਸਾਰ ਅਤੇ ਸਾਵਧਾਨੀ ਨਾਲ ਕਰੋ। ਠੰਢ ਤੋਂ ਬਚਣ ਲਈ ਕੁਦਰਤੀ ਤਰੀਕਿਆਂ ਨੂੰ ਅਪਣਾਓ ਅਤੇ ਸਿਹਤ ਮਾਹਿਰਾਂ ਦੀ ਸਲਾਹ ਮਾਣੋ।

Leave a Reply

Your email address will not be published. Required fields are marked *