ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਹੁਣ ਇੱਕ ਨਵੇਂ ਰੂਟ ‘ਤੇ ਚੱਲੇਗੀ

ਯਾਤਰੀਆਂ ਨੂੰ ਤੇਜ਼ ਅਤੇ ਸੁਵਿਧਾਜਨਕ ਯਾਤਰਾ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਉੱਤਰੀ ਰੇਲਵੇ, ਜੰਮੂ ਡਿਵੀਜ਼ਨ, ਟ੍ਰੇਨ ਨੰਬਰ 26406/26405 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ – ਅੰਮ੍ਰਿਤਸਰ – ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵੰਦੇ ਭਾਰਤ ਐਕਸਪ੍ਰੈਸ ਨੂੰ ਅੱਜ, 16 ਜੂਨ ਨੂੰ ਅੰਮ੍ਰਿਤਸਰ ਸਟੇਸ਼ਨ ਤੋਂ ਰੇਲ ਰਾਜ ਮੰਤਰੀ ਰਵਨੀਤ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਤੋਂ ਬਾਅਦ ਇਹ ਟ੍ਰੇਨ ਬਟਾਲਾ ਅਤੇ ਗੁਰਦਾਸਪੁਰ ਰਾਹੀਂ ਨਵੇਂ ਰੂਟ ‘ਤੇ ਸਫਲਤਾਪੂਰਵਕ ਚਲਾਈ ਗਈ। ਨਵਾਂ ਰੂਟ ਹੁਣ ਜਲੰਧਰ ਸ਼ਹਿਰ ਦੀ ਬਜਾਏ ਬਟਾਲਾ ਅਤੇ ਗੁਰਦਾਸਪੁਰ ਰਾਹੀਂ ਚੱਲੇਗਾ। ਇਸ ਨਾਲ ਲਗਭਗ 40 ਮਿੰਟ ਯਾਤਰਾ ਦਾ ਸਮਾਂ ਬਚੇਗਾ ਅਤੇ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਯਾਤਰੀਆਂ ਨੂੰ ਸਿੱਧਾ ਸੰਪਰਕ ਮਿਲੇਗਾ।ਸਮਾਂ ਸਾਰਣੀ ਦੀ ਗੱਲ ਕਰੀਏ ਤਾਂ ਟਰੇਨ ਨੰਬਰ 26406 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਅੰਮ੍ਰਿਤਸਰ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਸਵੇਰੇ 06.40 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 12.20 ਵਜੇ ਅੰਮ੍ਰਿਤਸਰ ਪਹੁੰਚੇਗੀ।ਵਾਪਸੀ ਦਿਸ਼ਾ ਵਿੱਚ, ਟਰੇਨ ਨੰਬਰ 26405 ਅੰਮ੍ਰਿਤਸਰ – ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਟ੍ਰੇਨ ਅੰਮ੍ਰਿਤਸਰ ਤੋਂ 16.25 ਵਜੇ ਰਵਾਨਾ ਹੋਵੇਗੀ ਅਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ 22.00 ਵਜੇ ਪਹੁੰਚੇਗੀ।

Leave a Reply

Your email address will not be published. Required fields are marked *