ਇਸਲਾਮਾਬਾਦ : ਪਾਕਿਸਤਾਨ ਦੇ ਨੈਸ਼ਨਲ ਐਮਰਜੈਂਸੀ ਆਪ੍ਰੇਸ਼ਨ ਸੈਂਟਰ (ਐੱਨ. ਈ. ਓ. ਸੀ.) ਨੇ ਸਿੰਧ ਸੂਬੇ ’ਚ ਪੋਲੀਓ ਦੇ ਦੋ ਨਵੇਂ ਕੇਸਾਂ ਦਾ ਐਲਾਨ ਕੀਤਾ ਹੈ, ਜਿਸ ਨਾਲ ਇਸ ਸਾਲ ਦੇਸ਼ ਭਰ ਵਿਚ ਕੁੱਲ ਕੇਸਾਂ ਦੀ ਗਿਣਤੀ 52 ਹੋ ਗਈ ਹੈ। ਇਹ ਮਾਮਲੇ ਡੇਰਾ ਇਸਮਾਈਲ ਖਾਨ ਅਤੇ ਖੈਬਰ ਪਖਤੂਨਖਵਾ ਵਿਚ ਸਾਹਮਣੇ ਆਏ ਹਨ। ਬਲੋਚਿਸਤਾਨ ਿਵਚ ਪੋਲਿਓ ਕੇਸ 24, ਿਸੰਧ ’ਚ 13, 5 ਕੇਸ ਖੈਬਰ ਪਖਤੂਨਖਵਾ ਅਤੇ ਪੰਜਾਬ ਅਤੇ ਇਸਲਾਮਾਬਾਦ ਇਕ-ਇਕ ਕੇਸ ਨਾਲ ਦੇਸ਼ ਵਿੱਚ ਸਭ ਤੋਂ ਅੱਗੇ ਹਨ।
