ਨਾਭਾ, 9 ਦਸੰਬਰ – ਬੀਤੀ 5 ਦਸੰਬਰ ਦੀ ਰਾਤ ਨੂੰ ਨਾਭਾ ਦੀ ਵਿਕਾਸ ਕਾਲੋਨੀ ’ਚ ਅਨੂ ਨਾਂ ਦੀ 25 ਸਾਲਾ ਲਡ਼ਕੀ ਦਾ ਘਰ ’ਚ ਹੀ ਕਤਲ ਕਰ ਦਿੱਤਾ ਗਿਆ। ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ’ਚ ਲੈਣ ਲਈ ਘਰ ਦਾ ਗੇਟ ਤੋਡ਼ਿਆ ਗਿਆ।
ਜਾਣਕਾਰੀ ਅਨੁਸਾਰ ਨਾਭਾ ਕੋਤਵਾਲੀ ਦੇ ਐੱਸ. ਐੱਚ. ਓ. ਜਸਵਿੰਦਰ ਸਿੰਘ ਖੋਖਰ ਨੇ ਕਿਹਾ ਕਿ ਅਨੂ ਦੀ ਮਾਤਾ ਅਰੁਣਾ ਦੇਵੀ ਅਤੇ ਸਤਨਾਮ ਦੇ ਪਿਛਲੇ 8 ਮਹੀਨਿਆਂ ਤੋਂ ਪ੍ਰੇਮ ਸਬੰਧ ਸਨ। ਇਹ ਕਤਲ ਅਨੂ ਦੀ ਮਾਤਾ ਅਰੁਣਾ ਦੇਵੀ ਨੇ ਇਸ ਲਈ ਕਰਵਾਇਆ ਸੀ ਕਿਉਂਕਿ ਉਸ ਦੀ ਲਡ਼ਕੀ ਨੂੰ ਆਪਣੀ ਮਾਤਾ ਦੇ ਪ੍ਰੇਮ ਸਬੰਧਾਂ ਦਾ ਪਤਾ ਲੱਗ ਗਿਆ ਸੀ। ਉਹ ਰੋਕਦੀ ਸੀ ਤਾਂ ਅਕਸਰ ਘਰ ’ਚ ਲਡ਼ਾਈ ਰਹਿੰਦੀ ਸੀ।
ਕਲਯੁੱਗੀ ਮਾਂ ਨੇ ਆਪਣੀ ਲਡ਼ਕੀ ਨੂੰ ਮਰਵਾਉਣ ਲਈ ਆਪਣੇ ਆਸ਼ਿਕ ਸਤਨਾਮ ਨਾਲ ਪਲਾਨਿੰਗ ਬਣਾਈ। ਮੌਕਾ ਵੇਖਦਿਆਂ ਹੀ ਸਤਨਾਮ ਘਰ ’ਚ ਦਾਖਲ ਹੋ ਗਿਆ, ਜਦੋਂ ਅਨੂ ਘਰ ’ਚ ਇਕੱਲੀ ਸੀ। ਉਸ ਨੇ ਪਹਿਲਾਂ ਅਨੂ ਦੇ ਅੱਖਾਂ ’ਚ ਮਿਰਚਾਂ ਪਾਈਆਂ ਅਤੇ ਫਿਰ ਤੇਜ਼ਧਾਰ ਹੱਥਿਆਰਾਂ ਨਾਲ ਕਤਲ ਕਰ ਦਿੱਤਾ।
ਅਨੂ ਦੀ ਮਾਤਾ ਘਰੋਂ ਇਕ ਦਿਨ ਪਹਿਲਾਂ ਹੀ ਆਪਣੀ ਲਡ਼ਕੀ ਕੋਲ ਚਲੀ ਗਈ ਸੀ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਕਿ ਕਾਤਲ ਮੈਂ ਕਰਵਾਇਆ ਹੈ। ਪੁਲਸ ਨੇ ਇਸ ਗੁੱਥੀ ਨੂੰ ਸੁਲਝਾਉਣ ਲਈ ਮਾਂ ਅਰੁਣਾ ਅਤੇ ਉਸ ਦੇ ਆਸ਼ਿਕ ਸਤਨਾਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਕੇਸ ਦਰਜ ਕਰ ਕੇ ਦੋਨਾਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਹੈ।