Breaking news

ਪੰਜਾਬ ਦੇ ਪੰਜ ਮਸ਼ਹੂਰ ਮੰਦਰਾਂ ਨੂੰ ਬੰਬ ਦੀ ਧਮਕੀ

ਪੰਜਾਬ ਨੂੰ ਲਗਾਤਾਰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਪਹਿਲਾਂ ਸਕੂਲਾਂ ਅਤੇ ਅਦਾਲਤੀ ਕੰਪਲੈਕਸਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਵਾਲੇ ਈਮੇਲ ਮਿਲ ਰਹੇ ਸਨ, ਹੁਣ ਪੰਜਾਬ ਦੇ 5 ਮਸ਼ਹੂਰ ਮੰਦਰਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ, ਪੰਜਾਬ ਦੇ ਮਸ਼ਹੂਰ ਦੁਰਗਿਆਣਾ ਮੰਦਰ (ਅੰਮ੍ਰਿਤਸਰ), ਕਾਲੀ ਦੇਵੀ ਮੰਦਰ (ਪਟਿਆਲਾ), ਦੇਵੀ ਤਲਾਬ ਮੰਦਰ (ਜਲੰਧਰ), ਮਾਈਸਰ ਖਾਨਾ ਮੰਦਰ (ਬਠਿੰਡਾ), ਮੁਕਤੇਸ਼ਵਰ ਮੰਦਰ (ਪਠਾਨਕੋਟ) ਦੇ ਨਾਮ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲਣ ਵਾਲੇ ਮੰਦਰਾਂ ਦੀ ਸੂਚੀ ਵਿੱਚ ਸ਼ਾਮਲ ਹਨ।

Leave a Reply

Your email address will not be published. Required fields are marked *