ਖਨੌਰੀ, 15 ਦਸੰਬਰ – ਅੱਜ ਖਨੌਰੀ ਬਾਰਡਰ ਵਿਖੇ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡਲੇਵਾਲ ਦੇ ਨਾਲ ਅਧਿਕਾਰੀਆਂ ਤੋਂ ਇਲਾਵਾ ਪਹਿਵਾਨ ਤੇ ਨੇਤਾ ਵਿਨੇਸ਼ ਫੋਗਾਟ ਵੱਲੋ ਵੀ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ ਚਾਲ ਜਾਣਿਆ ਗਿਆ। ਉਨ੍ਹਾ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਜਲਦ ਤੋਂ ਜਲਦ ਮੰਨਣ ਲਈ ਵੀ ਅਪੀਲ ਕੀਤੀ। ਇਸਤੋਂ ਇਲਾਵਾ ਜਗਜੀਤ ਸਿੰਘ ਡਲੇਵਾਲ ਦੇ ਨਾਲ ਵਿਰੋਧੀ ਧਿਰ ਦੇਨੇਤਾ ਪ੍ਰਤਾਪ ਸਿੰਘ ਬਾਜਵਾ, ਐਮਪੀ ਡਾ. ਧਰਮਵੀਰ ਸਿੰਘ ਗਾਂਧੀ, ਕਿਕੀ ਢਿਲੋ, ਬਰਿੰਦਰ ਸਿੰਘ ਢਿਲੋ, ਵਿਧਾਇਕ ਪ੍ਰਗਟ ਸਿੰਘ, ਗਾਇਕ ਹਰਫ ਚੀਮਾ ਤੋਂ ਇਲਾਵਾ ਹੋਰ ਵੀ ਆਗੂ ਸਾਹਿਬਾਨਾਂ ਨੇ ਮੁਲਾਕਾਤ ਕੀਤੀ।
ਇਸ ਮੌਕੇ ਮਰਨ ਵਰਤ ‘ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡਲੇਵਾਲ ਨਾਲ ਮੁਲਾਕਾਤ ਕਰਨ ਲਈ ਅੱਜ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਵੀ ਪੁੱਜੇ। ਉਨ੍ਹਾ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਨੂੰ ਬੁਲਾਕੇ ਗੱਲਬਾਤ ਰਾਹੀਂ ਕੋਈ ਹੱਲ ਲਭਣਾ ਚਾਹੀਦਾ ਹੈ।
