ਭਾਰਤ ਦੇ ਓਲੰਪਿਕ ਚੈਂਪੀਅਨ ਸੁਪਰਸਟਾਰ ਨੀਰਜ ਚੋਪੜਾ ਨੇ ਨਵੇਂ ਸਾਲ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਇਕ ਸ਼ਾਨਦਾਰ ਅਤੇ ਹੈਰਾਨੀਜਨਕ ਤੋਹਫ਼ਾ ਦਿੱਤਾ ਹੈ। ਜੈਵਲਿਨ ਥ੍ਰੋਅ ਸਟਾਰ ਨੀਰਜ ਚੋਪੜਾ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਉਨ੍ਹਾਂ ਦੀ ਜ਼ਿੰਦਗੀ ਦੀ ਇਕ ਨਵੀਂ ਪਾਰੀ ਸ਼ੁਰੂ ਹੋ ਗਈ ਹੈ। ਨੀਰਜ ਦੀ ਪਤਨੀ ਦਾ ਨਾਮ ਹਿਮਾਨੀ ਹੈ।

ਨੀਰਜ ਨੇ ਐਤਵਾਰ 19 ਜਨਵਰੀ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਆਪਣੇ ਵਿਆਹ ਦੀਆਂ 3 ਫੋਟੋਆਂ ਸਾਂਝੀਆਂ ਕਰ ਕੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
27 ਸਾਲਾ ਨੀਰਜ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਆਪਣੇ ਵਿਆਹ ਦੀ ਇਕ ਫੋਟੋ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਦੀ ਪਤਨੀ ਹਿਮਾਨੀ ਸਟੇਜ ‘ਤੇ ਬੈਠੇ ਸਨ, ਜਿੱਥੇ ਸਿਰਫ਼ ਕੁਝ ਪਰਿਵਾਰਕ ਮੈਂਬਰ ਹੀ ਦਿਖਾਈ ਦੇ ਰਹੇ ਸਨ। ਉਨ੍ਹਾਂ ਨੇ ਆਪਣੀ ਮਾਂ ਨਾਲ ਇਕ ਫੋਟੋ ਵੀ ਪੋਸਟ ਕੀਤੀ। ਜੈਵਲਿਨ ਸਟਾਰ ਨੇ ਲਿਖਿਆ, ਆਪਣੇ ਪਰਿਵਾਰ ਨਾਲ ਜ਼ਿੰਦਗੀ ਦਾ ਇੱਕ ਨਵਾਂ ਅਧਿਆਇ ਸ਼ੁਰੂ ਕਰ ਰਿਹਾ ਹਾਂ। ਸਾਰਿਆਂ ਦੇ ਆਸ਼ੀਰਵਾਦ ਨੇ ਸਾਨੂੰ ਇਸ ਪਲ ਤੱਕ ਇਕੱਠੇ ਕੀਤਾ ਹੈ।
ਪਿਛਲੇ 2-3 ਸਾਲਾਂ ਤੋਂ ਹਰ ਕੋਈ ਜਾਣਨਾ ਚਾਹੁੰਦਾ ਸੀ ਕਿ ਨੀਰਜ ਕਦੋਂ ਵਿਆਹ ਕਰੇਗਾ, ਉਹ ਕਿਸ ਨਾਲ ਵਿਆਹ ਕਰਣਗੇ, ਕੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਕੁੜੀ ਹੈ? ਪਰ ਨੀਰਜ ਨੇ ਹਮੇਸ਼ਾ ਇਸ ਬਾਰੇ ਚੁੱਪੀ ਬਣਾਈ ਰੱਖੀ ਹੈ ਅਤੇ ਹੁਣ 2025 ‘ਚ ਉਨ੍ਹਾਂ ਨੇ ਚੁੱਪ-ਚਾਪ ਵਿਆਹ ਕਰਵਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
