ਸੰਤ ਅਤਰ ਸਿੰਘ ਜੀ ਤੋਂ ਬਾਅਦ ਬਾਬਾ ਬਚਨ ਸਿੰਘ ਵੱਲੋਂ ਵਿਦਿਅਕ ਸੰਸਥਾਵਾਂ ਖੋਲ੍ਹਣ ਦੀ ਕੀਤੀ ਸੀ ਸ਼ੁਰੂਆਤ : ਗਰੇਵਾਲ, ਦੁੱਗਾਂ
ਸੰਗਰੂਰ :- ਜ਼ਿਲਾ ਸੰਗਰੂਰ ਦੇ ਨੇੜੇ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ 20ਵੀਂ ਸਦੀ ਦੀ ਮਹਾਨ ਸ਼ਖਸੀਅਤ ਵਿਦਿਆਦਾਨੀ ਸ਼੍ਰੀਮਾਨ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆ ਦੇ ਅਨਿੰਨ ਸੇਵਕ ਬਾਬਾ ਬਚਨ ਸਿੰਘ ਜੀ (ਸਾਬਕਾ ਪ੍ਰਧਾਨ ਅਕਾਲ ਕਾਲਜ ਕੌਂਸਲ) ਦੀ 34ਵੀਂ ਬਰਸੀ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੀ ਦੇਖਰੇਖ ਹੇਠ ਇਲਾਕੇ ਅਤੇ ਦੇਸ਼-ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਸ਼ਰਧਾ ਨਾਲ ਮਨਾਈ ਗਈ।
ਇਸ ਮੌਕੇ ਸ਼ਰਧਾਲੂ ਸੰਗਤਾਂ ਨੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਤੋਂ ਪਹਿਲਾਂ ਬਾਬਾ ਜੀ ਦੇ ਸ਼ਰਧਾਲੂਆਂ ਭਾਈ ਗੁਰਮੀਤ ਸਿੰਘ ਦਿਆਲ ਸਾੜੀਜ ਦਿੱਲੀ ਵਾਲਿਆਂ ਅਤੇ ਅਕਾਲ ਕਾਲਜ ਕੌਂਸਲ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ ਪਵਾਏ ਗਏ। ਇਸ ਮੌਕੇ ਭਾਈ ਸੁਖਦੇਵ ਸਿੰਘ, ਭਾਈ ਗੁਰਮੇਲ ਸਿੰਘ, ਭਾਈ ਚਮਕੌਰ ਸਿੰਘ, ਭਾਈ ਅਵਤਾਰ ਸਿੰਘ, ਭਾਈ ਮਨਵੀਰ ਸਿੰਘ ਅਤੇ ਭਾਈ ਦਰਸ਼ਨ ਸਿੰਘ ਦੇ ਜਥਿਆਂ ਵੱਲੋਂ ਕਥਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਬਾਬਾ ਜੀ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ।
ਇਸ ਮੌਕੇ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਵੱਲੋਂ ਗੁਰਜੰਟ ਸਿੰਘ ਦੁੱਗਾਂ ਅਤੇ ਭੁਪਿੰਦਰ ਸਿੰਘ ਗਰੇਵਾਲ ਹੋਰਾਂ ਨੇ ਕਿਹਾ ਕਿ ਸੰਤ ਬਚਨ ਸਿੰਘ ਨੂੰ ਇੰਜੀਨੀਅਰ ਸੰਤ ਵਜੋਂ ਜਾਣਿਆ ਜਾਂਦਾ ਸੀ। ਉਨ੍ਹਾਂ ਵੱਲੋਂ ਮਸਤੂਆਣਾ ਸਾਹਿਬ ਤੋਂ ਇਲਾਵਾ ਹੋਰ ਗੁਰੂ ਘਰਾਂ ਵਿਚ ਕਾਫ਼ੀ ਬਿਲਡਿੰਗਾਂ ਬਣਵਾਈਆਂ। ਉਨ੍ਹਾਂ ਅਕਾਲ ਕਾਲਜ ਕੌਂਸਲ ਦੇ ਲੰਮੇ ਸਮੇਂ ਪ੍ਰਧਾਨ ਹੁੰਦਿਆਂ ਜਿਥੇ ਧਾਰਮਿਕ ਖੇਤਰ ਵਿਚ ਅਹਿਮ ਸੇਵਾਵਾਂ ਨਿਭਾਈਆਂ, ਉੱਥੇ ਸਿੱਖਿਆ ਦੇ ਖੇਤਰ ਵਿਚ ਵੀ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਤੋਂ ਬਾਅਦ ਮਸਤੂਆਣਾ ਸਾਹਿਬ ਵਿਖੇ ਵਿਦਿਆ ਦੇ ਖੇਤਰ ਵਿਚ ਆਪਣਾ ਅਹਿਮ ਯੋਗਦਾਨ ਪਾਇਆ।
ਸੰਤ ਬਚਨ ਸਿੰਘ ਜਿਥੇ ਬਾਣੀ ਨਾਲ ਜੁੜੇ ਰਹੇ, ਉੱਥੇ ਉਨ੍ਹਾਂ ਵੱਲੋਂ ਆਪਣੇ ਹੱਥੀ ਖੇਤੀ ਕਰ ਕੇ ਮਸਤੂਆਣਾ ਸਾਹਿਬ ਵਿਖੇ ਵੱਡੀ ਪੱਧਰ ’ਤੇ ਕੀਤੀਆਂ ਗਈਆਂ ਸੇਵਾਵਾਂ ਨੂੰ ਅੱਜ ਵੀ ਇਲਾਕੇ ਦੇ ਲੋਕ ਯਾਦ ਕਰਦੇ ਹਨ। ਇਸ ਮੌਕੇ ਸੰਤ ਬਚਨ ਸਿੰਘ ਦੇ ਭਤੀਜੇ ਭਾਈ ਸਤਨਾਮ ਸਿੰਘ ਦਮਦਮੀ ਤੋਂ ਇਲਾਵਾ ਸਾਬਕਾ ਚੇਅਰਮੈਨ ਜਥੇਦਾਰ ਬਲਦੇਵ ਸਿੰਘ ਵੜੈਚ, ਸਿਆਸਤ ਸਿੰਘ ਗਿੱਲ, ਗਮਦੂਰ ਸਿੰਘ ਖਹਿਰਾ, ਹਾਕਮ ਸਿੰਘ ਕਿਸਨਗੜੀਆ, ਬਾਬਾ ਭਰਪੂਰ ਸਿੰਘ ਚੰਗਾਲ, ਗੁਰਜੰਟ ਸਿੰਘ ਚੀਮਾ, ਪਰਮਜੀਤ ਸਿੰਘ ਚੰਗਾਲ, ਹਰਬੰਸ ਸਿੰਘ ਅਕੋਈ ਸਾਹਿਬ, ਸੁਰਜੀਤ ਸਿੰਘ ਕੁਲਾਰ, ਬਾਬਾ ਬਲਜੀਤ ਸਿੰਘ ਫੱਕਰ, ਮਨਜੀਤ ਸਿੰਘ ਬਾਲੀਆਂ, ਜਸਪਾਲ ਸਿੰਘ ਸਿੱਧੂ, ਗੁਲਜ਼ਾਰ ਸਿੰਘ ਕੱਟੂ, ਗੁਰਿੰਦਰ ਸਿੰਘ ਚੌਹਾਨ, ਜਥੇਦਾਰ ਹਰਪਾਲ ਸਿੰਘ ਖਹਿਰਾ ਅਤੇ ਹੋਰ ਸੀਨੀਅਰ ਕੌਂਸਲ ਮੈਂਬਰਾਂ ਵੱਲੋਂ ਸੰਤਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।

