ਚੰਡੀਗੜ੍ਹ : ਪੰਜਾਬ ਸਰਕਾਰ ਨੇ ਠੰਢ ਵਧਣ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ ਲਿਮਟਿਡ, ਮਾਨਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਵਿਚ ਸਰਦੀ ਦੀਆਂ ਛੁੱਟੀਆਂ ਨੂੰ ਇਕ ਹਫਤੇ ਲਈ ਵਧਾਉਣ ਦਾ ਫੈਸਲਾ ਲਿਆ ਹੈ। ਪਹਿਲਾ ਇਹ ਛੁੱਟੀਆਂ 24 ਤੋਂ 31 ਦਸੰਬਰ ਤੱਕ ਸਨ ਪਰ ਹੁਣ ਇਸਨੂੰ 1 ਤੋਂ 7 ਜਨਵਰੀ ਤੱਕ ਹੋਰ ਵਧਾ ਦਿੱਤਾ ਗਿਆ ਹੈ।
ਇਸ ਐਲਾਨ ਅਨੁਸਾਰ ਸਾਰੇ ਸਕੂਲ ਹੁਣ 8 ਜਨਵਰੀ ਨੂੰ ਫਿਰ ਖੁੱਲ੍ਹਣਗੇ। ਸਰਕਾਰ ਦੇ ਇਸ ਫੈਸਲੇ ਨਾਲ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਰਾਹਤ ਮਿਲੇਗੀ ਕਿਉਂਕਿ ਲਗਾਤਾਰ ਡਿੱਗਦੇ ਤਾਪਮਾਨ ਦੇ ਕਾਰਨ ਬੱਚਿਆਂ ਦੀ ਸਿਹਤ ’ਤੇ ਅਸਰ ਪੈਣ ਦਾ ਸ਼ੱਕ ਸੀ।
