ਭੈਣ-ਭਰਾ ਦੀ ਸੜਕ ਹਾਦਸੇ ’ਚ ਹੋਈ ਮੌਤ, 2 ਭੈਣਾਂ ਜ਼ਖਮੀ

ਦੀਨਾਨਗਰ : ਅੱਜ ਵਿਆਹ ਵਾਲੇ ਘਰ ’ਚ ਉਸ ਵੇਲੇ ਮਾਤਮ ਛਾ ਗਿਆ, ਜਦੋਂ ਭਰਾ ਆਪਣੀਆਂ ਤਿੰਨ ਭੈਣਾਂ ਨਾਲ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਸੀ, ਤਾਂ ਨੈਸ਼ਨਲ ਹਾਈਵੇ ’ਤੇ ਪਿੰਡ ਚੰਗੀ ਮੋੜ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਏ, ਜਿਸ ’ਚ ਭਰਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਕ ਭੈਣ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦੋਂ ਕਿ ਉਸ 2 ਜ਼ਖਮੀ ਭੈਣਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।
ਜਾਣਕਾਰੀ ਅਨੁਸਾਰ ਦੀਨਾਨਗਰ ਦੇ ਪਿੰਡ ਦੋਆਬਾ ਦਾ ਅਜੈ ਕੁਮਾਰ ਨਾਮਕ ਨੌਜਵਾਨ ਦਾ ਦੀਨਾਨਗਰ ਦੇ ਆਨੰਦ ਪੈਲੇਸ ’ਚ ਵਿਆਹ ਸੀ। ਵਿਆਹ ਦੀ ਰਸਮ ਪੂਰੀ ਹੋਣ ’ਤੇ ਲੜਕੀ ਦੀ ਵਿਦਾਈ ਤੋਂ ਬਾਅਦ ਉਸ ਦੀਆਂ ਤਿੰਨ ਭੈਣਾਂ ਮਹਿਕ, ਨੀਸ਼ੂ ਅਤੇ ਤਨਿਸ਼ਕਾ ਆਪਣੇ ਮਾਮੇ ਦੇ ਪੁੱਤਰ ਜਤਿੰਦਰ ਕੁਮਾਰ ਉਰਫ਼ ਮਿੰਟੂ ਪੁੱਤਰ ਪ੍ਰੇਮ ਕੁਮਾਰ ਵਾਸੀ ਅਵਾਂਖਾ ਦੀ ਕਾਰ ’ਚ ਪਿੰਡ ਦੋਆਬਾ ਆ ਰਹੀਆਂ ਸਨ, ਜਦੋਂ ਚੰਗੀ ਮੋਡ ਨੇੜੇ ਕਾਰ ਅਚਾਨਕ ਸੰਤੁਲਣ ਗੁਆ ਬੈਠੀ ਅਤੇ ਪਲਟ ਗਈ ਅਤੇ ਖੇਤਾਂ ’ਚ ਡਿੱਗ ਗਈ, ਜਿਸ ਕਾਰਨ ਜਤਿੰਦਰ ਕੁਮਾਰ ਉਰਫ਼ ਚੰਗੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦੀਆਂ ਤਿੰਨ ਭੈਣਾਂ, ਜੋ ਕਾਰ ’ਚ ਸਵਾਰ ਸਨ, ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ, ਨੂੰ ਤੁਰੰਤ ਗੁਰਦਾਸਪੁਰ ਦੇ ਹਸਪਤਾਲ ਲਿਜਾਇਆ ਗਿਆ, ਉਥੇ ਇਕ ਕੁੜੀ ਮਹਿਕ ਦੀ ਹਾਲਤ ਬਹੁਤ ਗੰਭੀਰ ਸੀ ਅਤੇ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਪਰ ਮਹਿਕ ਦੀ ਉੱਥੇ ਇਲਾਜ ਦੌਰਾਨ ਮੌਤ ਹੋ ਗਈ। ਜਦੋਂ ਕਿ 2 ਭੈਣਾਂ ਨੀਸ਼ੂ ਅਤੇ ਤਨਿਸ਼ਕਾ ਦਾ ਇਲਾਜ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।
