ਟਰੈਕਟਰ ਟਰਾਲੀ ਦਾ ਚਾਲਕ ਮੌਕੇ ਤੋਂ ਫਰਾਰ
ਚੱਬੇਵਾਲ – ਸਵੇਰੇ ਚੱਬੇਵਾਲ ਤੋਂ ਭਾਮ ਲਿੰਕ ਸੜਕ ਤੇ ਇੱਕ ਮਿੰਨੀ ਬੱਸ ਅਤੇ ਇੱਟਾਂ ਨਾਲ ਲੱਦੀ ਟਰੈਕਟਰ ਟਰਾਲੀ ਦਰਮਿਆਨ ਆਹਮੋ ਸਾਹਮਣੇ ਜ਼ਬਰਦਸਤ ਟੱਕਰ ਹੋਣ ਨਾਲ ਬਸ ਚਾਲਕ ਸਮੇਤ ਚਾਰ ਵਿਅਕਤੀ ਗੰਭੀਰ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਪਿੰਡ ਭਾਮ ਤੋਂ ਹੁਸ਼ਿਆਰਪੁਰ ਵੱਲ ਸਵਾਰੀਆਂ ਲੈ ਕੇ ਜਾ ਰਹੀ ਮਿੰਨੀ ਬੱਸ ਨੰਬਰ ਪੀਬੀ 08 ਏ ਕੇ 4684 ਜਦੋਂ ਪਿੰਡ ਚੱਬੇਵਾਲ ਨੇੜੇ ਪਹੁੰਚੀ ਤਾਂ ਸਾਹਮਣੇ ਤੋਂ ਤੇਜ਼ ਰਫਤਾਰ ਨਾਲ ਆ ਰਹੇ ਸੋਨਾਲੀਕਾ ਟਰੈਕਟਰ ਟਰਾਲੀ, ਜੋ ਕਿ ਇੱਟਾਂ ਨਾਲ ਲੱਦੀ ਹੋਈ ਸੀ, ਨਾਲ ਟੱਕਰ ਹੋ ਗਈ ,ਜਿਹਦੇ ਸਿੱਟੇ ਵਜੋਂ ਬੱਸ ਚਾਲਕ ਹਰਕ੍ਰਿਸ਼ਨ ਪੁੱਤਰ ਸਵਰਨ ਦਾਸ ਵਾਸੀ ਪਿੰਡ ਚਿੱਤੋਂ, ਸ਼ਕਤੀ ਕੁਮਾਰ ਪੁੱਤਰ ਰਣਜੀਤ ਸਾਵਲਾ ਵਾਸੀ ਚਿਤੋ ਥਾਣਾ ਚੱਬੇਵਾਲ, ਅੰਮ੍ਰਿਤ ਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਲਹਿਲੀ ਕਲਾਂ ਅਤੇ ਅਵੀ ਲਹਿਲੀ ਕਲਾ ਗੰਭੀਰ ਰੂਪ ਵਿੱਚ ਜਖਮੀ ਹੋ ਗਏ ,ਜਿਨਾਂ ਨੂੰ ਸਥਾਨਕ ਰਾਹਗੀਰਾਂ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਇਲਾਜ ਲਈ ਦਾਖਲ ਕਰਵਾਇਆ।
ਹਾਦਸਾ ਗ੍ਰਸਤ ਟਰੈਕਟਰ ਟਰਾਲੀ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਚੱਬੇਵਾਲ ਦੀ ਪੁਲਿਸ ਨੇ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਫਰਾਰ ਟਰੈਕਟਰ ਟਰਾਲੀ ਦੇ ਚਾਲਕ ਦੀ ਭਾਲ ਸ਼ੁਰੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
