ਅੰਬਾਲਾ : ਧੰਨ-ਧੰਨ ਮਾਤਾ ਗੁਜ਼ਰ ਕੌਰ ਜੀ ਦੇ 400 ਸਾਲਾ ਜਨਮ ਦਿਹਾੜੇ ਦੀ ਚੌਥੀ ਸ਼ਤਾਬਦੀ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਤਾ ਜੀ ਦੇ ਪੇਕੇ ਨਗਰ ਗੁਰਦੁਆਰਾ ਲਖਨੌਰ ਸਾਹਿਬ ਅੰਬਾਲਾ ਵਿਖੇ ਮਹਾਨ ਸ਼ਤਾਬਦੀ ਸਮਾਗਮ ਕੀਤੇ ਗਏ ਇਸ ਸਮਾਗਮ ਵਿੱਚ ਦੂਰ-ਦੁਰਾਡੇ ਅਤੇ ਇਲਾਕੇ ਵਿੱਚੋਂ ਹਜ਼ਾਰਾਂ ਸਿੱਖ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਇਸ ਸਮੇਂ ਪੰਥ ਪ੍ਰਸਿੱਧ ਜੱਥੇ ਭਾਈ ਅਰਵਿੰਦਰ ਸਿੰਘ ਨੂਰ ਹਜੂਰੀ ਰਾਗੀ ਜੱਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਗੁਰਸੇਵਕ ਸਿੰਘ ਰੰਗੀਲਾ ਹਜ਼ੂਰੀ ਰਾਗੀ ਜੱਥਾ ਗੁਰਦੁਆਰਾ ਦਾਦੂ ਸਾਹਿਬ, ਭਾਈ ਅੰਮ੍ਰਿਤ ਸਿੰਘ ਹਜੂਰੀ ਰਾਗੀ ਜਥਾ ਗੁਰਦੁਆਰਾ ਲਖਨੌਰ ਸਾਹਿਬ, ਮੁੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਹਰਿਆਣਾ ਕਮੇਟੀ, ਪ੍ਰਸਿੱਧ ਢਾਡੀ ਜਥਾ ਭਾਈ ਗੁਰਪ੍ਰੀਤ ਸਿੰਘ ਲਾਂਡਰਾ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਕਥਾ ਕੀਰਤਨ ਢਾਡੀ ਵਾਰਾਂ ਨਾਲ ਨਿਹਾਲ ਕੀਤਾ।
ਹਰਿਆਣਾ ਕਮੇਟੀ ਦੇ ਪ੍ਰਬੰਧ ਹੇਠ ਚਲਦੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਖਾਲਸਾ ਕਾਲਜ ਪੰਜ਼ੋਖਰਾ ਸਾਹਿਬ ਦੇ ਵਿਦਿਆਰਥੀਆਂ ਨੇ ਵੀ ਸ਼ਬਦ ਗਾਇਨ ਕੀਤਾ। ਮਾਤਾ ਗੁਜ਼ਰ ਕੌਰ ਜੀ ਅਤੇ ਦਸ਼ਮੇਸ਼ ਪਿਤਾ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਵੀ ਸੰਗਤਾਂ ਨੇ ਦਰਸ਼ਨ ਦੀਦਾਰ ਕੀਤੇ। ਸਮਾਗਮ ਵਿਚ ਮਹਾਂਪੁਰਸ਼ ਬਾਬਾ ਅਮਰੀਕ ਸਿੰਘ ਕਾਰ ਸੇਵਾ ਹੀਰਾ ਬਾਗ ਪਟਿਆਲਾ, ਬਾਬਾ ਦਿਲਬਾਗ ਸਿੰਘ ਕਾਰ ਸੇਵਾ ਝੀਵਰਹੇੜੀ ਅਨੰਦਪੁਰ ਸਾਹਿਬ, ਬਾਬਾ ਜੋਗਾ ਸਿੰਘ ਕਾਰ ਸੇਵਾ ਤਰਾਵੜੀ, ਬਾਬਾ ਸੁੱਖਾ ਸਿੰਘ ਕਾਰ ਸੇਵਾ ਕਰਨਾਲ, ਬਾਬਾ ਸੁਬੇਗ ਸਿੰਘ ਕਾਰ ਸੇਵਾ ਤਰਨਤਾਰਨ, ਬਾਬਾ ਹਲਿੰਦਰ ਸਿੰਘ ਕਾਰ ਸੇਵਾ ਲਖਨੌਰ ਸਾਹਿਬ, ਸੰਤ ਬਾਬਾ ਸੁਰਜੀਤ ਸਿੰਘ ਸੈਦਖੇੜੀ ਅਮਰੀਕਾ ਵਾਲੇ, ਸਵਾਮੀ ਰਜੇਸ਼ਵਰਾਂ ਨੰਦ ਅੰਬਾਲਾ, ਗਿਆਨੀ ਸ਼ੇਰ ਸਿੰਘ ਅੰਬਾਲਾ ਬੁੱਢਾ ਦਲ, ਮਾਤਾ ਜਸਬੀਰ ਕੌਰ ਸਲਪਾਣੀ, ਜਥੇਦਾਰ ਸ਼ੇਰ ਸਿੰਘ ਦਲ ਬਾਬਾ ਫਤਿਹ ਸਿੰਘ ਤਰਨਾ ਦਲ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ, ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ, ਸੁਦਰਸ਼ਨ ਸਿੰਘ ਅੰਬਾਲਾ ਸੀਨੀਅਰ ਮੀਤ ਪ੍ਰਧਾਨ, ਬੀਬੀ ਰਵਿੰਦਰ ਕੌਰ ਅਜਰਾਣਾ ਜੂਨੀਅਰ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਮੰਡੇਬਰ ਜਨਰਲ ਸਕੱਤਰ, ਗੁਲਾਬ ਸਿੰਘ ਮੂਣਕ ਮੀਤ ਸਕੱਤਰ, ਤਰਵਿੰਦਰਪਾਲ ਸਿੰਘ ਅੰਬਾਲਾ ਅੰਤ੍ਰਿੰਗ ਮੈਂਬਰ, ਬੀਬੀ ਪਰਮਿੰਦਰ ਕੌਰ ਜੀਂਦ ਅੰਤ੍ਰਿੰਗ ਮੈਂਬਰ, ਮੈਂਬਰ ਬੇਅੰਤ ਸਿੰਘ ਨਲਵੀ, ਮੈਂਬਰ ਹਰਪਾਲ ਸਿੰਘ ਅੰਬਾਲਾ, ਮੈਂਬਰ ਇੰਦਰਜੀਤ ਸਿੰਘ ਵਾਸੂਦੇਵਾ ਅੰਬਾਲਾ, ਮੈਂਬਰ ਰਜਿੰਦਰ ਸਿੰਘ ਡੁਲਿਆਣਾ ਅੰਬਾਲਾ, ਕੈਪਟਨ ਦਿਲਬਾਗ ਸਿੰਘ ਮੈਂਬਰ, ਮੈਂਬਰ ਹਰਬੰਸ ਸਿੰਘ ਕੜਕੌਲੀ, ਮੈਂਬਰ ਨਿਸਾਨ ਸਿੰਘ ਡਾਚਰ, ਮੈਂਬਰ ਦਵਿੰਦਰ ਸਿੰਘ ਹਾਬੜੀ, ਮੈਂਬਰ ਮਲਕੀਤ ਸਿੰਘ ਪੰਨੀਵਾਲਾ ਮੋਰੀਕਾ, ਮੈਂਬਰ ਮਾਲਕ ਸਿੰਘ ਕੰਗ ਸਿਰਸਾ,ਸਾਬਕਾ ਮੈਂਬਰ ਬੀਬੀ ਬਲਜਿੰਦਰ ਕੌਰ ਚੀਕਾ,ਸਾਬਕਾ ਮੈਂਬਰ ਤਜਿੰਦਰਪਾਲ ਸਿੰਘ ਨਾਰਨੌਲ, ਸਪੋਕਸਮੈਨ ਕੰਵਲਜੀਤ ਸਿੰਘ ਅਜਰਾਨਾ, ਜਥੇਦਾਰ ਗੁਰਜਿੰਦਰ ਸਿੰਘ ਜੀਂਦ, ਮੁੱਖ ਸਕੱਤਰ ਜਸਵਿੰਦਰ ਸਿੰਘ ਅਦੀਂਨਪੁਰ, ਧਰਮ ਪ੍ਰਚਾਰ ਸਕੱਤਰ ਸਰਬਜੀਤ ਸਿੰਘ ਜੰਮੂ, ਸਕੱਤਰ ਕੁਲਦੀਪ ਸਿੰਘ ਭਾਣੋਖੇੜੀ, ਸਕੱਤਰ ਪਰਮਜੀਤ ਸਿੰਘ ਸ਼ੇਰਗੜ, ਸਕੱਤਰ ਰਾਜਪਾਲ ਸਿੰਘ ਔਲਖ, ਸਕੱਤਰ ਅਮਰਿੰਦਰ ਸਿੰਘ, ਸਕੱਤਰ ਰੁਪਿੰਦਰ ਸਿੰਘ,ਪੀਏ ਬਲਜੀਤ ਸਿੰਘ,ਜਥੇਦਾਰ ਸੁਖਦੇਵ ਸਿੰਘ ਗੋਬਿੰਦਗੜ ਵੀ ਹਾਜ਼ਰ ਸਨ।
ਮਾਤਾ ਗੁਜ਼ਰ ਕੌਰ ਜੀ ਦੇ ਨਾਮ ਤੇ ਲਖਨੌਰ ਸਾਹਿਬ ਵਿਖੇ ਇੱਕ ਸਕੂਲ ਬਣਾਉਣ ਦਾ ਜਥੇਦਾਰ ਭੁਪਿੰਦਰ ਸਿੰਘ ਅਸੰਧ ਪ੍ਰਧਾਨ ਜੀ ਨੇ ਐਲਾਨ ਕੀਤਾ। ਜਥੇਦਾਰ ਦਾਦੂਵਾਲ ਜੀ ਨੇ ਐਲਾਨ ਕੀਤਾ ਕਿ ਜਿਵੇਂ ਅਸੀਂ ਧਰਮ ਪ੍ਰਚਾਰ ਦੇ ਦਫ਼ਤਰ ਪੂਰੇ ਹਰਿਆਣਾ ਵਿੱਚ ਖੋਲੇ ਹਨ, ਇਸੇ ਤਰਾਂ ਹਰਿਆਣਾ ਦੇ ਹਰੇਕ ਜਿਲੇ ਵਿੱਚ ਹਰਿਆਣਾ ਕਮੇਟੀ ਆਪਣੇ ਸਕੂਲ ਖੋਲੇਗੀ।
ਇਸ ਸਮੇਂ ਸੁੰਦਰ ਦਸਤਾਰ ਕੈਂਪ ਅਤੇ ਮੈਡੀਕਲ ਚੈਕਅੱਪ ਕੈਂਪ ਵੀ ਲਗਾਇਆ ਗਿਆ। ਪ੍ਰਬੰਧਕਾਂ ਵਲੋਂ ਆਈਆਂ ਸ਼ਖਸ਼ੀਅਤਾਂ ਦਾ ਸਿਰਪਾਓ ਭੇਂਟ ਕਰ ਕੇ ਵਿਸ਼ੇਸ਼ ਸਨਮਾਨ ਕੀਤਾ।