ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ‘ਤੇ ਦੁੱਖ ਦਾ ਪਹਾੜ ਡਿੱਗ ਪਿਆ ਹੈ। ਉਸਦੀ ਨਾਨੀ ਅਤੇ ਵੱਡੇ ਮਾਮੇ ਦੀ ਹਰਿਆਣਾ ਦੇ ਚਰਖੀ ਦਾਦਰੀ ਵਿਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ ਦੋਵੇਂ ਸਕੂਟਰ ‘ਤੇ ਜਾ ਰਹੇ ਸਨ, ਜਦੋਂ ਉਨ੍ਹਾਂ ਦੀ ਟੱਕਰ ਇਕ ਬਰੇਜ਼ਾ ਕਾਰ ਨਾਲ ਹੋ ਗਈ ਅਤੇ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਤੁਹਾਨੂੰ ਦੱਸ ਦੇਈਏ ਕਿ ਦੋ ਦਿਨ ਪਹਿਲਾਂ ਹੀ ਮਨੂ ਭਾਕਰ ਨੂੰ ਰਾਸ਼ਟਰਪਤੀ ਤੋਂ ਖੇਲ ਰਤਨ ਪੁਰਸਕਾਰ ਮਿਲਿਆ ਸੀ, ਉਦੋਂ ਉਹਨਾਂ ਦੀ ਨਾਨੀ ਸਾਵਿਤਰੀ ਦੇਵੀ ਆਪਣੀ ਦੋਹਤੀ ਲਈ ਬਹੁਤ ਖੁਸ਼ ਸੀ। ਉਹਨਾਂ ਨੇ ਆਪਣੀ ਦੋਹਤੀ ‘ਤੇ ਬਹੁਤ ਪਿਆਰ ਵਰ੍ਹਾਇਆ ਸੀ।
ਮਨੂ ਭਾਕਰ ਨੇ ਪੈਰਿਸ ਓਲੰਪਿਕ 2024 ਵਿੱਚ ਇਤਿਹਾਸਕ ਪ੍ਰਦਰਸ਼ਨ ਕੀਤਾ ਸੀ, ਉਹ 2 ਕਾਂਸੀ ਦੇ ਤਗਮੇ ਜਿੱਤਣ ਵਿੱਚ ਸਫਲ ਰਹੀ ਸੀ। ਉਹ ਇੱਕ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਅਥਲੀਟ ਵੀ ਬਣ ਗਈ। ਇਸ ਸ਼ਾਨਦਾਰ ਪ੍ਰਦਰਸ਼ਨ ਲਈ, ਉਹਨਾਂ ਨੂੰ ਹਾਲ ਹੀ ਵਿੱਚ ਰਾਸ਼ਟਰਪਤੀ ਤੋਂ ਖੇਲ ਰਤਨ ਪੁਰਸਕਾਰ ਮਿਲਿਆ ਹੈ।
ਇਸ ਮੌਕੇ ‘ਤੇ ਮਨੂ ਭਾਕਰ ਦੀ ਨਾਨੀ ਸਾਵਿਤਰੀ ਦੇਵੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, ‘ਪੂਰਾ ਪਰਿਵਾਰ ਮੇਰੀ ਦੋਹਤੀ ਦੀ ਪ੍ਰਾਪਤੀ ਤੋਂ ਖੁਸ਼ ਹੈ, ਪੂਰਾ ਦੇਸ਼ ਖੁਸ਼ ਹੈ।’ ਮਨੂ ਇੱਕ ਬਹੁਤ ਚੰਗੀ ਕੁੜੀ ਹੈ ਅਤੇ ਜੇਕਰ ਉਹ ਇਸੇ ਤਰ੍ਹਾਂ ਖੇਡਦੀ ਰਹੀ, ਤਾਂ ਉਸਨੂੰ ਦੇਸ਼ ਲਈ ਹੋਰ ਸਨਮਾਨ ਮਿਲੇਗਾ। ਉਹ ਮੇਰੇ ਕੋਲ ਬਹੁਤ ਘੱਟ ਆਉਂਦੀ ਹੈ ਅਤੇ ਜਦੋਂ ਉਹ ਆਉਂਦੀ ਹੈ, ਤਾਂ ਉਹ ਆਪਣੀ ਪਸੰਦ ਦਾ ਖਾਣਾ ਖਾਂਦੀ ਹੈ।