17 ਲੋਕਾਂ ਦੀ ਮੌਤ, 32 ਜ਼ਖਮੀ
ਬੈਂਕਾਕ :- ਪੂਰਬੀ ਥਾਈਲੈਂਡ ਦੇ ਪ੍ਰਾਚਿਨਬੁਰੀ ਸੂਬੇ ਵਿੱਚ ਇੱਕ ਬੱਸ ਸੜਕ ਦੇ ਢਲਾਣ ਵਾਲੇ ਹਿੱਸੇ ‘ਤੇ ਪਲਟ ਗਈ, ਜਿਸ ਕਾਰਨ 17 ਲੋਕਾਂ ਦੀ ਮੌਤ ਹੋ ਗਈ ਅਤੇ 32 ਹੋਰ ਜ਼ਖਮੀ ਹੋ ਗਏ। ਸਥਾਨਕ ਸੜਕ ਸੁਰੱਖਿਆ ਕੇਂਦਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਕੇਂਦਰ ਦੇ ਅਨੁਸਾਰ ਸਥਾਨਕ ਸਮੇਂ ਅਨੁਸਾਰ ਤੜਕੇ 3:00 ਵਜੇ ਦੇ ਕਰੀਬ ਜਦੋਂ ਇਹ ਬੱਸ ਪਲਟੀ ਤਾਂ ਉਸ ਵਿੱਚ 49 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ 16 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 1 ਦੀ ਹਸਪਤਾਲ ਭੇਜਣ ਤੋਂ ਬਾਅਦ ਮੌਤ ਹੋ ਗਈ।
ਇਸ ਤੋਂ ਇਲਾਵਾ 32 ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਸਥਾਨਕ ਮੀਡੀਆ ਨੇ ਪੁਲਸ ਦੇ ਹਵਾਲੇ ਨਾਲ ਕਿਹਾ ਕਿ ਸੜਕ ਦਾ ਇਹ ਹਿੱਸਾ ਦੁਰਘਟਨਾ-ਸੰਭਾਵੀ ਖੇਤਰ ਸੀ ਅਤੇ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਾਦਸਾ ਬ੍ਰੇਕ ਸਿਸਟਮ ਫੇਲ੍ਹ ਹੋਣ ਕਾਰਨ ਹੋ ਸਕਦਾ ਹੈ।
