ਬਲੋਚਿਸਤਾਨ : ਬਲੋਚਿਸਤਾਨ ਦੇ ਸਾਬਕਾ ਮੁੱਖ ਮੰਤਰੀ ਅਤੇ ਸੂਬਾਈ ਅਸੈਂਬਲੀ ਦੇ ਮੌਜੂਦਾ ਮੈਂਬਰ ਨਵਾਬ ਅਸਲਮ ਰਾਏਸਾਨੀ ਨੇ ਕਿਹਾ ਕਿ ਜ਼ਿਆਦਾਤਰ ਬਲੋਚ ਲੋਕ ਪਾਕਿਸਤਾਨ ਤੋਂ ਆਜ਼ਾਦੀ ਚਾਹੁੰਦੇ ਹਨ ਅਤੇ ਇਕ ਆਜ਼ਾਦ ਦੇਸ਼ ਬਣਾਉਣਾ ਚਾਹੁੰਦੇ ਹਨ।
ਜਾਣਕਾਰੀ ਅਨੁਸਾਰ ਰਾਏਸਾਨੀ ਨੇ ਇਕ ਬਿਆਨ ’ਚ ਬਲੋਚ ਭਾਈਚਾਰੇ ਨੂੰ ਤਿੰਨ ਵੱਖ-ਵੱਖ ਸਮੂਹਾਂ ’ਚ ਵੰਡਿਆ ਦੱਸਿਆ ਹੈ। ਅੱਜ ਐਤਵਾਰ ਨੂੰ ਇਕ ਜਨ ਸਭਾ ਦੌਰਾਨ ਰਾਏਸਾਨੀ ਨੇ ਕਿਹਾ ਕਿ ਬਲੋਚ ਲੋਕਾਂ ਦਾ ਇਕ ਵੱਡਾ ਵਰਗ ਆਜ਼ਾਦੀ ਦੇ ਸਮਰਥਕ ਹੈ ਅਤੇ ਰਾਸ਼ਟਰੀ ਆਜ਼ਾਦੀ ਲਈ ਸਰਗਰਮੀ ਨਾਲ ਯਤਨਸ਼ੀਲ ਹੈ। ਉਸ ਨੇ ਕਿਹਾ ਕਿ ਬਲੋਚਿਸਤਾਨ ’ਚ ਇਕ ਧੜੇ ਵਿਚ ਰਾਸ਼ਟਰਵਾਦੀ ਪਾਰਟੀਆਂ ਸ਼ਾਮਲ ਹਨ, ਜੋ ਪਾਕਿਸਤਾਨ ਦੇ ਨਾਲ ਰਹਿੰਦੇ ਹੋਏ ਖੁਦਮੁਖਤਿਆਰੀ ਅਤੇ ਸਰੋਤ ਨਿਯੰਤਰਣ ਦੀ ਵਕਾਲਤ ਕਰਦੀਆਂ ਹਨ।
ਹਾਲਾਂਕਿ, ਉਸ ਨੇ ਸਮੂਹ ਨੂੰ ਕਮਜ਼ੋਰ ਅਤੇ ਪ੍ਰਭਾਵ ’ਚ ਸੀਮਤ ਦੱਸਿਆ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ’ਚ ਇਹ ਰਾਸ਼ਟਰਵਾਦੀ ਸੰਸਦੀ ਪਾਰਟੀਆਂ ਆਪਣੀ ਸਾਰਥਕਤਾ ਗੁਆ ਚੁੱਕੀਆਂ ਹਨ।