ਬਠਿੰਡਾ ਬੱਸ ਹਾਦਸਾ

14 ਸਾਲਾ ਲੜਕੀ ਨੇ ਛੋਟੀ ਭੈਣ ਨੂੰ ਬਚਾਇਆ ਪਰ ਮਾਂ ਨੂੰ ਬਚਾਉਣ ਵਿਚ ਰਹੀ ਅਸਫਲ

ਤਲਵੰਡੀ ਸਾਬੋ : -ਬੀਤੇ ਦਿਨ ਬਠਿੰਡਾ-ਤਲਵੰਡੀ ਵਿਚਕਾਰ ਵਾਪਰੇ ਬੱਸ ਹਾਦਸੇ ਵਿਚ 14 ਸਾਲਾ ਲੜਕੀ ਦੀ ਬਹਾਦਰੀ ਨੇ ਨਾ ਸਿਰਫ ਆਪਣੀ 4 ਸਾਲਾ ਭੈਣ ਨੂੰ ਬਚਾਇਆ, ਸਗੋਂ ਬੱਸ ਵਿਚ ਸਵਾਰ ਹੋਰ ਸਵਾਰੀਆਂ ਨੂੰ ਵੀ ਬਚਾਉਣ ਵਿਚ ਮਦਦ ਕੀਤੀ। ਹਾਲਾਂਕਿ ਇਸ ਹਾਦਸੇ ’ਚ ਬੱਚੀ ਆਪਣੀ ਮਾਂ ਨੂੰ ਬਚਾਉਣ ਵਿਚ ਸਫਲ ਨਹੀਂ ਹੋ ਸਕੀ।

ਹਰਿਆਣਾ ਦੇ ਪਿੰਡ ਹੁਕਮਾਂਵਾਲੀ ਫਤਿਹਾਬਾਦ ਦੀ ਰਹਿਣ ਵਾਲੀ ਲੜਕੀ ਗਗਨਦੀਪ ਕੌਰ (14) ਆਪਣੇ ਨਾਨਕੇ ਪਿੰਡ ਚੁੱਘੇਵਾਲਾ ਬਠਿੰਡਾ ਜਾਣ ਲਈ ਹੁਕਮਾਂਵਾਲੀ ਤੋਂ ਘਰੋਂ ਨਿਕਲੀ ਸੀ। ਇਸ ਦੌਰਾਨ ਉਸ ਦੀ ਭੈਣ ਮਹਿਕਦੀਪ ਕੌਰ (4) ਅਤੇ ਮਾਤਾ ਪਰਮਜੀਤ ਕੌਰ ਵੀ ਨਾਲ ਸਨ।

ਗਗਨਦੀਪ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਪ੍ਰੇਮ ਕੁਮਾਰ ਅਤੇ ਮਾਤਾ ਪਰਮਜੀਤ ਕੌਰ ਮਿਹਨਤ ਮਜ਼ਦੂਰੀ ਕਰ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ। ਸਕੂਲ ਦੀਆਂ ਛੁੱਟੀਆਂ ਹੋਣ ਕਾਰਨ ਉਸ ਦੀ ਮਾਤਾ ਪਰਮਜੀਤ ਕੌਰ ਨੇ ਆਪਣੇ ਨਾਨਕੇ ਘਰ ਚੂੰਘਕਲਾ ਜਾਣ ਦੀ ਯੋਜਨਾ ਬਣਾਈ। ਉਹ ਆਪਣੀ ਭੈਣ ਅਤੇ ਮਾਂ ਨਾਲ ਪਿਛਲੀ ਸੀਟ ‘ਤੇ ਬੈਠਾ ਸੀ।

ਇਸ ਦੌਰਾਨ ਤਲਵੰਡੀ ਸਾਬੋ ਤੋ ਬਠਿੰਡਾ ਜਾਣ ਵਾਲੀ ਬੱਸ ਜਾਦੇ ਸਮੇ ਇਕ ਟਰੱਕ ਉਸ ਦੇ ਸਾਹਮਣੇ ਆ ਗਿਆ ਅਤੇ ਬੱਸ ਗੰਦੇ ਨਾਲੇ ਵਿੱਚ ਜਾ ਡਿੱਗੀ। ਜਦੋਂ ਡਮਾਡੋਲ ਹੋਣ ਲੱਗੀ ਤਾਂ ਗਗਨਦੀਪ ਕੌਰ ਦਾ ਹੱਥ ਖਿੜਕੀ ਦੀ ਗਰਿੱਲ ਵਿੱਚ ਫਸ ਗਿਆ, ਜਿਸ ਕਾਰਨ ਉਸ ਦੀ ਪਕੜ ਮਜ਼ਬੂਤ ਹੋ ਗਈ, ਜਿਸ ਕਾਰਨ ਉਹ ਗੰਦੇ ਪਾਣੀ ‘ਚ ਜਾਣ ਤੋਂ ਬਚ ਗਈ, ਜਦਕਿ ਉਸ ਨੇ ਆਪਣੀ ਮਾਤਾ ਪਰਮਜੀਤ ਕੌਰ ਨੂੰ ਵੀ ਕਾਫੀ ਦੇਰ ਤੱਕ ਆਪਣੇ ਨਾਲ ਰੱਖਿਆ ਪਰ ਉਹ ਬੱਸ ‘ਚ ਭਰੇ ਗੰਦੇ ਪਾਣੀ ਵਿਚ ਜਾ ਡਿੱਗੀ।

ਇਸ ਤੋ ਬਾਅਦ ਉਸ ਦੀ ਮਾਤਾ ਬੇਹੋਸ਼ ਹੋ ਗਈ ਤੇ ਦੋਵੇ ਭੈਣਾ ਲੋਕਾਂ ਦੀ ਮਦਦ ਨਾਲ ਬਾਹਰ ਨਿਕਲ ਆਈਆਂ। ਬੱਸ ਵਿੱਚ ਫਸੇ ਲੋਕਾਂ ਦੀ ਮਦਦ ਲਈ ਹੱਥ ਵਧਾਇਆ ਅਤੇ ਐਮਰਜੈਂਸੀ ਖਿੜਕੀ ਵਿੱਚੋਂ ਬਾਹਰ ਆ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਆਸ-ਪਾਸ ਕਈ ਲੋਕ ਮੌਜੂਦ ਸਨ ਪਰ ਜਿਆਦਾ ਲੋਕ ਮੋਬਾਈਲ ‘ਤੇ ਵੀਡੀਓ ਬਣਾਉਣ ‘ਚ ਰੁੱਝੇ ਹੋਏ ਸਨ। ਇਸ ਤੋਂ ਬਾਅਦ ਲੋਕਾਂ ਨੇ ਰੌਲਾ ਪਾਇਆ।

ਦੱਸਣਾ ਬਣਦਾ ਹੈ ਕਿ ਮ੍ਰਿਤਕ ਪਰਮਜੀਤ ਕੌਰ ਦੇ 6 ਕੁੜੀਆਂ ਸਨ, ਜਿਸ ਵਿੱਚੋ ਇੱਕ ਦੀ ਮੌਤ ਹੋ ਗਈ ਸੀ ਤੇ ਇੱਕ ਕੁੜੀ ਕਿਸੇ ਰਿਸ਼ਤੇਦਾਰ ਨੇ ਗੋਦ ਪਾ ਲਈ ਸੀ ਹੁਣ 4 ਲੜਕੀਆਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਪਿਤਾ ‘ਤੇ ਆ ਗਈ ਹੈ।

ਮ੍ਰਿਤਕ ਪਰਮਜੀਤ ਕੌਰ ਦੇ ਪਤੀ ਪ੍ਰੇਮ ਕੁਮਾਰ ਨੇ ਦੱਸਿਆਂ ਕਿ ਉਹ ਆਪਣੀ ਪਤਨੀ ਤੇ ਲੜਕੀਆਂ ਨੂੰ ਬੱਸ ਤੇ ਛੱਡ ਕੇ ਗਿਆ ਸੀ ਤੇ ਜਾਣ ਤੋ ਪਹਿਲਾ ਉਸ ਦੀ ਪਤਨੀ ਦੇ ਨਾਲ ਕੰਮ ਕਰਦੀਆਂ ਔਰਤਾਂ ਨੂੰ ਦੇਣ ਵਾਲੇ ਪੈਸੇ ਵੀ ਦੇ ਕੇ ਆਈ ਕਿ ਇਹ ਪੈਸੇ ਉਹਨਾਂ ਔਰਤਾਂ ਦੇ ਹਨ।

ਉਹਨਾਂ ਦੱਸਿਆਂ ਕਿ ਉਸ ਦੀ ਪਤਨੀ ਸਮਾਗਮਾਂ ਵਿੱਚ ਰੋਟੀ ਬਣਾਉਣ ਦਾ ਕੰਮ ਕਰਕੇ ਘਰ ਚਲਾਉਣ ਵਿੱਚ ਮੇਰੇ ਮਦਦ ਕਰਦੀ ਸੀ।

Leave a Reply

Your email address will not be published. Required fields are marked *