ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ
Philippines : ਅੱਜ ਸਵੇਰੇ ਫਿਲੀਪੀਨਜ਼ ਵਿਚ ਸਥਾਨਕ ਸਮੇਂ ਅਨੁਸਾਰ ਲਗਭਗ 8.15 ਵਜੇ ਭੂਚਾਲ ਦੇ ਤੇਜ਼ ਝਟਕੇ ਲੱਗੇ। ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸਿਜ਼ (GFZ) ਨੇ ਭੂਚਾਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.1 ਮਾਪੀ ਗਈ। ਭਾਵੇਂ ਇਸ ਭੂਚਾਲ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਪਰ ਝਟਕੇ ਮਹਿਸੂਸ ਕੀਤੇ ਗਏ ਸਨ।
ਕਿਉਂਕਿ ਫਿਲੀਪੀਨਜ਼ ਪ੍ਰਸ਼ਾਂਤ ਮਹਾਸਾਗਰ ਦੇ ‘ਰਿੰਗ ਆਫ਼ ਫਾਇਰ’ ਜ਼ੋਨ ਵਿੱਚ ਸਥਿਤ ਹੈ, ਜਿਥੇ ਜਵਾਲਾਮੁਖੀ ਗਤੀਵਿਧੀਆਂ ਅਕਸਰ ਹੁੰਦੀਆਂ ਹਨ, ਧਰਤੀ ਹਿੱਲਦੀ ਹੈ ਅਤੇ ਘੱਟ ਤੀਬਰਤਾ ਵਾਲੇ ਝਟਕੇ ਵੀ ਜ਼ੋਰਦਾਰ ਮਹਿਸੂਸ ਕੀਤੇ ਜਾਂਦੇ ਹਨ।
ਇਸ ਵੇਲੇ ਦੇਸ਼ ਵਿਚ ਮਾਹੌਲ ਸ਼ਾਂਤ ਹੈ ਪਰ ਇਕ ਵਾਰ ਫਿਰ ਲੋਕਾਂ ਵਿਚ ਘਬਰਾਹਟ ਸੀ, ਕਿਉਂਕਿ ਖੋਜ ਕੇਂਦਰ ਨੇ ਭਵਿੱਖਬਾਣੀ ਕੀਤੀ ਹੈ ਕਿ ਜੇਕਰ ਉੱਚ ਤੀਬਰਤਾ ਵਾਲਾ ਭੂਚਾਲ ਆਉਂਦਾ ਹੈ, ਤਾਂ ਸਮੁੰਦਰ ਦੇ ਅੰਦਰ ਇੱਕ ਜਵਾਲਾਮੁਖੀ ਫਟ ਸਕਦਾ ਹੈ, ਜਿਸ ਕਾਰਨ ਦੇਸ਼ ਨੂੰ ਬਹੁਤ ਨੁਕਸਾਨ ਝੱਲਣਾ ਪੈ ਸਕਦਾ ਹੈ, ਇਸ ਲਈ ਸੁਚੇਤ ਰਹੋ।
