ਕਿਹਾ- ਜੇਕਰ ਸਰਕਾਰ ਨੇ 14 ਨੂੰ ਮਸਲਾ ਹੱਲ ਨਾ ਕੀਤਾ ਤਾਂ 25 ਨੂੰ ਹਰ ਹਾਲਤ ਵਿਚ ਦਿੱਲੀ ਕੂਚ ਕਰਾਂਗੇ
ਪਟਿਆਲਾ – ਸ਼ੰਭੂ ਬਾਰਡਰ ਵਿਖੇ ਅੱਜ ਕਿਸਾਨ ਨੇਤਾਵਾਂ ਦੀ ਹੋਈ ਮੀਟਿੰਗ ਦੌਰਾਨ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਨੇ 13 ਫਰਵਰੀ ਨੂੰ ਸ਼ੰਭੂ ਮੋਰਚੇ ‘ਤੇ ਹੋਣ ਵਾਲੀ ਤਿਆਰੀਆਂ ਦਾ ਜਾਇਜਾ ਲੈਣ ਤੋਂ ਬਾਅਦ ਗੱਲਬਾਤ ਕਰਦਿਆਂ ਆਖਿਆ ਕਿ ਜੇਕਰ ਕੇਂਦਰ ਸਰਕਾਰ ਨੇ 14 ਫਰਵਰੀ ਨੂੰ ਕਿਸਾਨਾਂ ਦੇ ਮਸਲਿਆਂ ਦਾ ਹੱਲ ਨਾ ਕੀਤਾ ਤਾਂ 25 ਫਰਵਰੀ ਨੂੰ ਕਿਸਾਨਾਂ ਦਾ ਜਥਾ ਮੁੜ ਦਿੱਲੀ ਕੂਚ ਕਰੇਗਾ।
ਪੰਧੇਰ ਨੇ ਆਖਿਆ ਕਿ ਕੱਲ ਨੂੰ ਸੰਯੁਕਤ ਕਿਸਾਨ ਮੋਰਚਾ ਨਾਲ ਏਕਤਾ ਸਬੰਧੀ ਮੀਟਿੰਗ ਹੋਣ ਜਾ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਸਮੁਚੇ ਦੇਸ ਦੇ ਕਿਸਾਨ ਇਕਜੁਟ ਹੋਣ ਤਾਂ ਜੋ ਕੇਂਦਰ ਸਰਕਾਰ ਖਿਲਾਫ ਲੜਾਈ ਹੋਰ ਤੇਜ ਕੀਤੀ ਜਾ ਸਕੇ।
ਇਸ ਮੌਕੇ ਜਸਵਿੰਦਰ ਸਿੰਘ ਲੌਂਗੋਵਾਲ, ਬਲਕਾਰ ਸਿੰਘ ਬੈਂਸ, ਹਰਜੀਤ ਸਿੰਘ ਮਾਂਗਟ, ਤੇਜਬੀਰ ਸਿੰਘ (ਹਰਿਆਣਾ), ਨੰਦ ਕੁਮਾਰ (ਤਾਮਿਲਨਾਡੂ) ਹਰਪ੍ਰੀਤ ਸਿੰਘ ਬਹਿਰਾਮਕੇ, ਜੰਗ ਸਿੰਘ ਭਟੇੜੀ, ਜਰਮਨਜੀਤ ਸਿੰਘ ਬੰਡਾਲਾ, ਬਾਜ਼ ਸਿੰਘ ਸਾਰੰਗੜਾ, ਕੰਧਾਰ ਸਿੰਘ ਭੋਏਵਾਲ, ਸੁਖਦੇਵ ਸਿੰਘ ਚਾਟੀਵਿੰਡ ਅਤੇ ਕੰਵਰਦਲੀਪ ਸੈਦੋਲੇਹਲ ਤੋਂ ਇਲਾਵਾ ਸੈਕੜੇ ਕਿਸਾਨ ਮਜਦੂਰ ਹਾਜ਼ਰ ਰਹੇ।
