ਪ੍ਰੇਮ ਵਿਆਹ ਕਾਰਨ 2 ਪਰਿਵਾਰਾਂ ’ਚ ਹੋਈ ਗੋਲੀਬਾਰੀ, 5 ਲੋਕਾਂ ਦੀ ਮੌਤ

ਪੇਸ਼ਾਵਰ : ਬੀਤੇ ਦਿਨੀਂ ਪ੍ਰੇਮ ਵਿਆਹ ਨੂੰ ਲੈ ਕੇ ਦੋ ਧਿਰਾਂ ਵਿਚ ਹੋਈ ਗੋਲੀਬਾਰੀ ਦੌਰਾਨ ਲੜਕੇ ਦੇ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ।

ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਮਸ਼ਹੂਰ ਪੇਸ਼ਾਵਰ ਸ਼ਹਿਰ ਦੇ ਤਹਿਸੀਲ ਖੇਤਰ ਵਿਚ ਸ਼ਨੀਵਾਰ ਨੂੰ ਇਕ ਪਰਿਵਾਰ ਦੀ ਲੜਕੀ ਅਤੇ ਦੂਜੇ ਪਰਿਵਾਰ ਦੇ ਲੜਕੇ ਵਿਚਕਾਰ ਪ੍ਰੇਮ ਵਿਆਹ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਦੋ ਪਰਿਵਾਰਾਂ ਵਿਚਾਲੇ ਗੋਲੀਬਾਰੀ ਹੋਈ, ਜਿਸ ਇਕ ਪਰਿਵਾਰ ਦੇ 5 ਲੋਕ ਮਾਰੇ ਗਏ ਸਨ, ਉਸ ਪਰਿਵਾਰ ਦੇ ਬੇਟੇ ਜਾਵੇਦ ਨੇ ਬੁੱਧਵਾਰ ਨੂੰ ਦੂਜੇ ਪਰਿਵਾਰ ਦੀ ਲੜਕੀ ਰੁਖਸਾਨਾ ਨਾਲ ਗੁਪਤ ਪ੍ਰੇਮ ਵਿਆਹ ਕਰਵਾਇਆ ਸੀ, ਜਿਸ ਨੂੰ ਲੈ ਕੇ ਰੁਖਸਾਨਾ ਦਾ ਪਰਿਵਾਰ ਨਾਰਾਜ਼ ਸੀ।

ਇਸ ਮਾਮਲੇ ਨੂੰ ਲੈ ਕੇ ਦੋਵੇਂ ਪਰਿਵਾਰ ਇਕ ਦੂਜੇ ਦੇ ਦੁਸ਼ਮਣ ਬਣ ਗਏ ਸਨ। ਅੱਜ ਸਵੇਰੇ 12 ਵਜੇ ਦੇ ਕਰੀਬ ਜਦੋਂ ਜਾਵੇਦ ਦੇ ਪਰਿਵਾਰਕ ਮੈਂਬਰ ਕਾਰ ਵਿਚ ਸਵਾਰ ਹੋ ਕੇ ਜਾ ਰਹੇ ਸਨ ਤਾਂ ਉਸ ਸਮੇਂ ਰੁਖਸਾਨਾ ਦੇ ਪਰਿਵਾਰਕ ਮੈਂਬਰਾਂ ਨੇ ਕਾਰ ’ਤੇ ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ ਵਿਚ ਜਾਵੇਦ ਦੇ ਪਿਤਾ, ਮਾਤਾ, 2 ਭਰਾ ਅਤੇ ਇਕ ਭਤੀਜਾ ਸ਼ਾਮਲ ਹਨ।

ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਦੀ ਪਛਾਣ ਸਬੂਰ ਵਜੋਂ ਹੋਈ ਹੈ, ਜੋ ਰੁਖਸਾਨਾ ਦੀ ਚਚੇਰੀ ਭੈਣ ਹੈ। ਜਦਕਿ ਹੋਰ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਦੋਵੇਂ ਪਰਿਵਾਰ ਨਜ਼ਦੀਕੀ ਰਿਸ਼ਤੇਦਾਰ ਹਨ।

Leave a Reply

Your email address will not be published. Required fields are marked *