ਸੰਗਰੂਰ :- ਜ਼ਿਲਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਸੰਗਰੂਰ ਵਿਖੇ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲਾ ਸੰਗਰੂਰ ਪ੍ਰਧਾਨ ਰਾਜ ਕੁਮਾਰ ਅਰੋੜਾ, ਜਨਰਲ ਸਕੱਤਰ ਆਰ. ਐੱਲ. ਪਾਂਧੀ ਨੇ ਦੱਸਿਆ ਕਿ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਜ਼ਿਲਾ ਸੰਗਰੂਰ ਦੀ 2 ਸਾਲ ਤੋਂ ਬਾਅਦ ਹੋਣ ਵਾਲੀ ਚੋਣ ਲਈ ਇਸ ਜ਼ਿਲੇ ’ਚ ਕੰਮ ਕਰ ਰਹੀਆਂ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀਆਂ 09 ਯੂਨਿਟਾ, ਜੋ ਕਿ ਇਸ ਜ਼ਿਲੇ ਨਾਲ ਐਫੀਲੇਟਡ ਹਨ ਅਤੇ ਜਿਨ੍ਹਾਂ ਦੀ ਚੋਣ ਵੀ ਹੋ ਚੁੱਕੀ ਹੈ।
ਇਸ ਵਿਚ ਸੰਗਰੂਰ ਤੋਂ ਪ੍ਰਧਾਨ ਭੁਪਿੰਦਰ ਸਿੰਘ ਜੱਸੀ, ਜਨਰਲ ਸਕੱਤਰ ਅਵੀਨਾਸ਼ ਸ਼ਰਮਾ, ਧੂਰੀ ਦੇ ਪ੍ਰਧਾਨ ਸੁਖਦੇਵ ਸ਼ਰਮਾ, ਕਾਰਜਕਾਰੀ ਪ੍ਰਧਾਨ ਜਸਦੇਵ ਸਿੰਘ, ਜਨਰਲ ਸਕੱਤਰ ਡਾ. ਅਮਰਜੀਤ ਸਿੰਘ, ਭਵਾਨੀਗੜ੍ਹ ਦੇ ਪ੍ਰਧਾਨ ਸਤਨਾਮ ਸਿੰਘ ਸੰਧੂ, ਜਨਰਲ ਸਕੱਤਰ ਕੇਵਲ ਸਿੰਘ ਸਿੱਧੂ, ਲਹਿਰਾਗਾਗਾ ਦੇ ਪ੍ਰਧਾਨ ਜਰਨੈਲ ਸਿੰਘ, ਜਨਰਲ ਸਕੱਤਰ ਮਦਨ ਲਾਲ, ਦਿੜ੍ਹਬਾ ਦੇ ਪ੍ਰਧਾਨ ਦਰਸ਼ਨ ਸਿੰਘ ਰੋਗਲਾ, ਜਨਰਲ ਸਕੱਤਰ ਕਸ਼ਮੀਰ ਸਿੰਘ ਰੋੜੇਵਾਲ, ਸੁਨਾਮ ਦੇ ਪ੍ਰਧਾਨ ਗੁਰਬਖ਼ਸ ਸਿੰਘ ਜਖੇਪਲ, ਜਨਰਲ ਸਕੱਤਰ ਚੇਤ ਰਾਮ ਢਿੱਲੋਂ, ਸ਼ੇਰਪੁਰ ਦੇ ਪ੍ਰਧਾਨ ਵੇਦ ਸਿੰਘ ਸਿੱਧੂ, ਜਨਰਲ ਸਕੱਤਰ ਦੀਵਾਨ ਸਿੰਘ ਮਾਮਦਪੁਰ, ਮੂਨਕ ਦੇ ਪ੍ਰਧਾਨ ਮੇਘ ਸਿੰਘ, ਜਨਰਲ ਸਕੱਤਰ ਤੇਜਾ ਸਿੰਘ, ਅਮਰਗੜ੍ਹ ਦੇ ਪ੍ਰਧਾਨ ਰਜਿੰਦਰ ਸਿੰਘ ਸਲਾਰ, ਜਨਰਲ ਸਕੱਤਰ ਦਰਸ਼ਨ ਸਿੰਘ ਵਨਭੋਰਾ ਚੁਣੇ ਗਏ ਹਨ।
ਅਰੋੜਾ ਅਤੇ ਪਾਂਧੀ ਨੇ ਦੱਸਿਆ ਕਿ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਜ਼ਿਲਾ ਸੰਗਰੂਰ ਦਾ ਡੈਲੀਗੇਟਡ ਇਜਲਾਸ 15 ਫਰਵਰੀ ਨੂੰ ਸਵੇਰੇ 10 ਵਜੇ ਜ਼ਿਲਾ ਪੈਨਸ਼ਨਰ ਭਵਨ ਵਿਖੇ ਸੱਦਿਆ ਗਿਆ ਹੈ। ਇਸ ਇਜਲਾਸ ’ਚ ਉਪਰੋਕਤ 09 ਯੂਨਿਟਾਂ ਦੇ ਪ੍ਰਧਾਨ, ਜਨਰਲ ਸਕੱਤਰਾਂ ਵੱਲੋਂ ਡੈਲੀਗੇਟ ਬਣਾਏ ਜਾਣਗੇ, ਜੋ ਕਿ 50 ਮੈਂਬਰਾਂ ਲਈ ਡੈਲੀਗੇਟ ਅਤੇ ਵੱਧ ਤੋਂ ਵੱਧ 05 ਡੈਲੀਗੇਟ ਬਣਾਏ ਜਾਣਗੇ। ਇਹ ਡੈਲੀਗੇਟ 15 ਫਰਵਰੀ ਨੂੰ ਹੋਣ ਵਾਲੇ ਡੈਲੀਗੇਟ ਇਜਲਾਸ ਅਤੇ ਨਵੀਂ ਹੋਣ ਵਾਲੀ ਚੋਣ ’ਚ ਹਿੱਸਾ ਲੈ ਸਕਣਗੇ।
