ਬਟਾਲਾ : ਜ਼ਿਲਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਪੰਡੋਰੀ ਦੇ ਜੰਮਪਲ ਨੌਜਵਾਨ ਦਵਿੰਦਰ ਸਿੰਘ ਬੋਪਾਰਾਏ ਪੁੱਤਰ ਬਲਵੰਤ ਸਿੰਘ ਬੋਪਾਰਾਏ ਦੇ ਯੂ. ਕੇ. ਦੀ ਆਰਮੀ ’ਚ ਭਰਤੀ ਹੋਣ ਤੋਂ ਬਾਅਦ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਸਰਪੰਚ ਜਤਿੰਦਰਪਾਲ ਸਿੰਘ ਪੰਡੋਰੀ ਨੇ ਨੌਜਵਾਨ ਦਵਿੰਦਰ ਸਿੰਘ ਬੋਪਾਰਾਏ ਅਤੇ ਪਰਿਵਾਰਿਕ ਮੈਂਬਰਾਂ ਨੂੰ ਵਧਾਈ ਦਿੱਤੀ।
ਇਸ ਮੌਕੇ ਨੌਜਵਾਨ ਦੇ ਤਾਇਆ ਕਾਰੋਬਾਰੀ ਤੇ ਸਮਾਜ ਸੇਵੀ ਕੇਵਲ ਸਿੰਘ ਬੋਪਾਰਾਏ ਦੱਸਿਆ ਕਿ ਦਵਿੰਦਰ ਸਿੰਘ ਬੋਪਾਰਾਏ ਕਬੱਡੀ ਅਤੇ ਫੁੱਟਬਾਲ ਦਾ ਚੰਗਾ ਪਲੇਅਰ ਸੀ। ਉਸਨੇ ਸਖਤ ਮਿਹਨਤ ਕਰ ਕੇ 12ਵੀਂ ਕਲਾਸ ਸਮੇਤ ਡਿਗਰੀ ਦੀ ਪੜ੍ਹਾਈ ਕਰਨ ਉਪਰੰਤ ਯੂ. ਕੇ. ਦੀ ਆਰਮੀ ’ਚ ਭਰਤੀ ਹੋ ਕੇ ਇਲਾਕੇ ਤੇ ਪਰਿਵਾਰ ਸਮੇਤ ਪੂਰੇ ਪਿੰਡ ਦਾ ਨਾ ਰੌਸ਼ਨ ਕੀਤਾ। ਇਸ ਮੌਕੇ ਭਰਾ ਹਰਮਨਜੋਤ ਸਿੰਘ, ਮਾਤਾ ਭੁਪਿੰਦਰ ਕੌਰ ਅਤੇ ਲਾਡੀ ਬੋਪਾਰਾਏ ਵੀ ਹਾਜ਼ਰ ਸਨ।