ਕਈ ਦਿਨਾਂ ਤੋਂ ਸੀ ਲਾਪਤਾ
ਜ਼ੀਰਕਪੁਰ : ਬੀਤੇ ਕਈ ਦਿਨਾਂ ਤੋਂ ਲਾਪਤਾ ਜ਼ੀਰਕਪੁਰ ਦੀ ਰਹਿਣਾ ਵਾਲੀ ਇਕ 23 ਸਾਲਾ ਕੁੜੀ ਦੀ ਲਾਸ਼ ਬਨੂੜ ਦੇ ਇਕ ਗੰਦੇ ਨਾਲੇ ਵਿਚੋਂ ਮਿਲੀ, ਜਿਸ ਨੂੰ ਇਕ ਤਰਪਾਲ ਵਿਚ ਬੰਨ੍ਹਿਆ ਹੋਇਆ ਸੀ। ਮ੍ਰਿਤਕ ਲੜਕੀ ਦੀ ਪਛਾਣ ਮਿਤਾਲੀ ਵਜੋਂ ਹੋਈ ਹੈ।
ਮ੍ਰਿਤਕ ਮਿਤਾਲੀ ਦੇ ਪਿਤਾ ਸੋਹਣਲਾਲ, ਜੋ ਕਿ ਬਾਦਲ ਕਾਲੋਨੀ ਜੀਕਰਪੁਰ ਦੇ ਰਹਿਣ ਵਾਲੇ ਹਨ, ਨੇ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿਚ ਦੋਸ਼ ਲਗਾਇਆ ਸੀ ਕਿ ਉਸ ਦੀ ਧੀ ਮਿਤਾਲੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪ੍ਰਾਈਵੇਟ ਨੌਕਰੀ ਕਰਦੀ ਸੀ। ਮੁਹੱਲਾ ਰਾਜਪੂਤਾਂ ਵਾਲਾ ਬਨੂੜ ਦੇ ਰਹਿਣ ਵਾਲੇ ਸੁਲਤਾਨ ਮੁਹੰਮਦ ਨੇ ਆਪਣੇ ਦੋਸਤਾਂ ਨਾਲ ਮਿਲ ਕੇ 7 ਮਾਰਚ ਨੂੰ ਉਸਦੀ ਧੀ ਨੂੰ ਕਾਰ ਵਿਚ ਅਗਵਾ ਕਰ ਲਿਆ ਸੀ। ਉਸ ਨੇ ਉਸੇ ਦਿਨ ਜ਼ੀਰਕਪੁਰ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲਿਸ ਨੇ ਸਮੇਂ ਸਿਰ ਕੋਈ ਕਾਰਵਾਈ ਨਹੀਂ ਕੀਤੀ, ਜਿਸਦਾ ਨਤੀਜਾ ਕੁੜੀ ਦੀ ਜਾਨ ਚਲੀ ਗਈ।
ਐੱਸ. ਐੱਚ. ਓ. ਜਸਕੰਵਲ ਸੇਖੋਂ ਨੇ ਪਰਿਵਾਰ ਨੂੰ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ। ਪੁਲਿਸ ਕੇਸ ਦਰਜ ਕਰਨ ਵਿੱਚ ਰੁੱਝ ਗਈ।
