ਮਾਹਿਰ ਗੋਤਾਖੋਰ ਦੀ ਮਦਦ ਨਾਲ ਕੀਤਾ ਕਾਬੂ
ਮਲੋਟ ਉਪ ਮੰਡਲ ਦੇ ਪਿੰਡ ਧੌਲਾ ਕਿੰਗਰਾ ਦੇ ਸੂਏ ਵਿਚ ਪਿਛਲੇ ਕਈ ਦਿਨਾਂ ਤੋਂ ਇਕ ਘੜਿਆਲ ਵੇਖਿਆ ਗਿਆ। ਇਸ ਜਾਨਵਰ ਦੇ ਮਾਸਾਹਾਰੀ ਹੋਣ ਕਾਰਨ ਪਾਣੀ ਅਤੇ ਪਾਣੀ ਤੋਂ ਬਾਹਰ ਨਿਕਲ ਸਕਣ ਕਰ ਕੇ ਇਲਾਕਾ ਵਾਸੀਆਂ ਵਿਚ ਸਹਿਮ ਪਾਇਆ ਜਾ ਰਿਹਾ ਸੀ। ਇਸ ਨੂੰ ਫੜਨ ਲਈ ਕੁਰੂਕਸ਼ੇਤਰ ਤੋਂ ਇਕ ਮਾਹਿਰ ਗੋਤਾਖੋਰ ਮੰਗਵਾਇਆ ਗਿਆ
ਜਾਣਕਾਰੀ ਅਨੁਸਾਰ ਪਿੰਡ ਧੌਲਾ ਕਿੰਗਰਾ ਦੇ ਕਿਸਾਨਾਂ ਨੇ ਪਿਛਲੇ ਕਰੀਬ ਇਕ ਮਹੀਨੇ ਤੋਂ ਖੇਤਾਂ ਵਿਚੋਂ ਲੰਘਦੇ ਲਾਲਬਾਈ ਰਾਜਬਾਹੇ ਵਿਚ ਇਸ 8 ਫੁੱਟ ਦੇ ਘੜਿਆਲ ਨੂੰ ਵੇਖਿਆ ਸੀ, ਜਿਸ ਕਰ ਕੇ ਕਿਸਾਨ ਤੇ ਹੋਰ ਇਲਾਕਾ ਵਾਸੀ ਸਹਿਮ ਦੇ ਮਾਹੌਲ ’ਚ ਸਨ। ਪਿੰਡ ਵਾਸੀਆਂ ਘੜਿਆਲ ਦੀ ਵੀਡੀਓ ਵੀ ਬਣਾਈ ਸੀ।
ਪਿੰਡ ਵਾਸੀਆਂ ਨੇ ਇਸ ਸਬੰਧੀ ਨਹਿਰੀ ਵਿਭਾਗ ਨੂੰ ਅਰਜ਼ੀ ਦੇ ਕੇ ਪਾਣੀ ਵੀ ਘੱਟ ਕਰਾਇਆ ਤਾਂ ਜੋ ਘੜਿਆਲ ਨੂੰ ਕਾਬੂ ਕਰਨ ਵਿਚ ਪ੍ਰੇਸ਼ਾਨੀ ਨਾ ਹੋਵੇ। ਮਾਹਿਰ ਅਤੇ ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਧੁੰਦ ਕਰ ਕੇ ਇਸ ਨੂੰ ਪਾਣੀ ਵਿਚ ਲੱਭਣ ਦੀ ਵੀ ਪ੍ਰੇਸ਼ਾਨੀ ਆ ਰਹੀ ਸੀ । ਪਿੰਡ ਵਾਸੀਆਂ ਨੇ ਮਾਹਿਰ ਗੋਤਾਖੋਰ ਦੀ ਮਦਦ ਨਾਲ ਇਸ ਘੜਿਆਲ ਨੂੰ ਕਾਬੂ ਕਰ ਕੇ ਸਬੰਧਿਤ ਵਿਭਾਗ ਦੇ ਹਵਾਲੇ ਕਰ ਦਿੱਤਾ ਹੈ।
