ਅੰਮ੍ਰਿਤਸਰ :-ਬੀਤੀ ਰਾਤ ਪੁਲਸ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਖਤਰਾਏ ਕਲਾਂ ਵਿਖੇ ਇਕ ਨੌਜਵਾਨ ਦੀ ਨਸ਼ੇ ਨਾਲ ਮੌਤ ਹੋ ਗਈ।
ਪਿੰਡ ਖਤਰਾਏ ਕਲਾਂ ਦੇ ਵਸਨੀਕ ਜਗੀਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਹਰਦੀਪ ਸਿੰਘ (28 ਸਾਲ) ਪਿਛਲੇ 6-7 ਮਹੀਨਿਆਂ ਤੋਂ ਬੁਰੀ ਸੰਗਤ ਵਿਚ ਪੈ ਕੇ ਨਸ਼ਿਆਂ ਦਾ ਆਦੀ ਹੋ ਗਿਆ।
ਇਸੇ ਗੱਲ ਨੂੰ ਲੈ ਕੇ ਉਨ੍ਹਾਂ ਦੇ ਘਰ ਵਿਚ ਅਕਸਰ ਲੜਾਈ ਝਗੜਾ ਰਹਿੰਦਾ ਸੀ ਜਿਸ ਕਾਰਨ ਉਸ ਦੀ ਪਤਨੀ ਆਪਣੇ 9 ਕੁ ਮਹੀਨੇ ਦੇ ਬੱਚੇ ਨੂੰ ਲੈ ਕੇ ਪੇਕੇ ਘਰ ਚਲੀ ਗਈ। ਉਸ ਨੇ ਦੱਸਿਆ ਕਿ ਬੀਤੇ ਕੱਲ ਉਨ੍ਹਾਂ ਦਾ ਪੁੱਤਰ ਕੋਈ ਨਸ਼ੇ ਦਾ ਸੇਵਨ ਕਰ ਕੇ ਆਇਆ ਅਤੇ ਸਵੇਰੇ ਉੱਠ ਨਹੀਂ ਸਕਿਆ ਤੇ ਵੇਖਣ ’ਤੇ ਪਤਾ ਲੱਗਾ ਤਾਂ ਉਸ ਦੀ ਮੌਤ ਹੋ ਚੁੱਕੀ ਸੀ।
 
							