ਬੀੜ ਤਲਾਬ ਬਸਤੀ ਵਿਚ ਉਸਾਰੀ ਜਾ ਰਹੇ ਢਾਹੇ ਮਕਾਨ
Bathinda News : ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਛੇੜੀ ਜੰਗ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਪੁਲਿਸ ਪ੍ਰਸ਼ਾਸਨ ਨੇ ਅੱਜ ਬਠਿੰਡਾ ਵਿਚ ਬੀੜ ਤਲਾਬ ਬਸਤੀ ਵਿਖੇ ਨਸ਼ਾ ਸਮੱਗਲਰਾਂ ਵਿਰੁੱਧ ਕਾਰਵਾਈ ਕਰਦਿਆਂ ਬੁਲਡੋਜ਼ਰ ਐਕਸ਼ਨ ਕੀਤਾ।
ਜਾਣਕਾਰੀ ਅਨੁਸਾਰ ਬੀੜ ਤਲਾਬ ਬਸਤੀ ਵਿਚ ਅੱਜ ਉਸ ਸਮੇਂ ਖਲਬਲੀ ਮੱਚ ਗਈ ਜਦ ਪੁਲਿਸ ਪ੍ਰਸ਼ਾਸਨ ਨੇ ਬੁਲਡੋਜ਼ਰ ਨਾਲ ਨਸ਼ਾ ਸਮੱਗਲਰਾਂ ਵਿਰੁੱਧ ਕਾਰਵਾਈ ਕਰਦੀਆਂ ਸਮੱਗਲਰਾਂ ਦੇ ਮਕਾਨ ਢਾਹੁਣੇ ਸ਼ੁਰੂ ਕਰ ਦਿੱਤੇ। ਜਾਣਕਾਰੀ ਅਨੁਸਾਰ ਇਹ ਮਕਾਨ ਉਸਾਰੀ ਅਧੀਨ ਸਨ।
ਪੁਲਿਸ ਨੇ ਦੱਸਿਆ ਕਿ ਨਸ਼ਾ ਸਮੱਗਲਰਾਂ ਵਲੋਂ ਇਹ ਮਕਾਨ ਕਾਲੀ ਕਮਾਈ ਨਾਲ ਬਣਾਏ ਜਾ ਰਹੇ ਸਨ। ਅਧਿਕਾਰੀਆਂ ਨੇ ਕਿਹਾ ਕਿ ਨਸ਼ਾ ਸਮੱਗਲਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।
