ਲੋਕ ਘਰਾਂ ‘ਚੋਂ ਨਿਕਲੇ ਬਾਹਰ
ਜਕਾਰਤਾ : ਅੱਜ ਤੜਕਸਾਰ ਇੰਡੋਨੇਸ਼ੀਆ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਵੇਰੇ-ਸਵੇਰੇ ਭੂਚਾਲ ਦੇ ਝਟਕਿਆਂ ਕਾਰਨ ਲੋਕ ਇਕਦਮ ਡਰ ਗਏ ਤੇ ਘਬਰਾ ਕੇ ਘਰਾਂ ‘ਚੋਂ ਬਾਹਰ ਨਿਕਲ ਆਏ।
ਇੰਡੋਨੇਸ਼ੀਆ ਦੀ ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਵਿਗਿਆਨ ਏਜੰਸੀ ਮੁਤਾਬਕ ਇੰਡੋਨੇਸ਼ੀਆ ਦੇ ਪੂਰਬੀ ਮਾਲੂਕੂ ਪ੍ਰਾਂਤ ਵਿਚ ਬੁੱਧਵਾਰ ਸਵੇਰੇ 6.39 ਵਜੇ ਭੂਚਾਲ ਦੇ ਝਟਕੇ ਲੱਗੇ। ਏਜੰਸੀ ਵੱਲੋਂ ਇਸ ਦੀ ਤੀਬਰਤਾ ਪਹਿਲਾਂ 5.9 ਦਰਜ ਕੀਤੀ ਗੀ ਤੇ ਫ਼ਿਰ ਇਸ ਨੂੰ ਘਟਾ ਕੇ 5.7 ਕਰ ਦਿੱਤਾ ਗਿਆ।
ਭੂਚਾਲ ਦਾ ਕੇਂਦਰ ਸੇਰਾਮ ਬਾਗੀਅਨ ਤੈਮੂਰ ਰੀਜੈਂਸੀ ਤੋਂ 68 ਕਿਲੋਮੀਟਰ ਦੱਖਣ-ਪੂਰਬ ਵਿਚ ਸਮੁੰਦਰ ਦੇ ਤਲ ਤੋਂ 20 ਕਿਲੋਮੀਟਰ ਹੇਠਾਂ ਸਥਿਤ ਸੀ। ਏਜੰਸੀ ਨੇ ਅੱਗੇ ਕਿਹਾ ਕਿ ਕੋਈ ਸੁਨਾਮੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਸੀ, ਕਿਉਂਕਿ ਭੂਚਾਲਾਂ ਤੋਂ ਬਹੁਤ ਜ਼ਿਆਦਾ ਲਹਿਰਾਂ ਪੈਦਾ ਹੋਣ ਦੀ ਉਮੀਦ ਨਹੀਂ ਹੈ।
