ਡੱਲੇਵਾਲ ਦਾ ਸੁਪਰੀਮ ਕੋਰਟ ਕਮੇਟੀ ਨੂੰ ਦੋ ਟੂਕ ਜਵਾਬ

ਪਹਿਲਾਂ ਮੰਗਾਂ ਮੰਨੋ ਫਿਰ ਤੋੜਾਂਗਾ ਮਰਨ ਵਰਤ

  • ਸੇਵਾਮੁਕਤ ਜਸਟਿਸ ਨਵਾਬ ਸਿੰਘ ਦੀ ਅਗਵਾਈ ਵਿਚ ਪੰਜ ਮੈਂਬਰੀ ਕਮੇਟੀ ਲੰਬਾ ਸਮਾਂ ਰਹੀ ਡਲੇਵਾਲ ਕੋਲ
    ਖਨੌਰੀ : ਕਿਸਾਨਾਂ ਦੇ ਮਸਲਿਆਂ ਦੀ ਘੋਖ ਕਰਨ ਲਈ ਸੁਪਰੀਮ ਕੋਰਟ ਵੱਲੋਂ ਗਠਿਤ ਉੱਚ-ਤਾਕਤੀ ਕਮੇਟੀ ਨੇ ਅੱਜ ਖਨੌਰੀ ਬਾਰਡਰ ਵਿਖੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕਰਕੇ ਮੈਡੀਕਲ ਟ੍ਰੀਟਮੈਂਟ ਲੈਣ ਅਤੇ ਮਰਨ ਵਰਤ ਤੋੜਨ ਦੀ ਅਪੀਲ ਕੀਤੀ ਪਰ ਡੱਲੇਵਾਲ ਨੇ ਸੁਪਰੀਮ ਕੋਰਟ ਦੀ ਕਮੇਟੀ ਨੂੰ ਦੋ ਟੂਕ ਜਵਾਬ ਦਿੰਦਿਆਂ ਆਖਿਆ ਕਿ ਪਹਿਲਾਂ ਕੇਂਦਰ ਮੰਗਾਂ ਮੰਨੇ ਫਿਰ ਉਹ ਮਰਨ ਵਰਤ ਤੋੜਨਗੇ ਜਾਂ ਮੈਡੀਕਲ ਟ੍ਰੀਟਮੈਂਟ ਲੈਣਗੇ।
    ਕਿਸਾਨ ਨੇਤਾ ਡੱਲੇਵਾਲ ਨੇ ਸੁਪਰੀਮ ਕੋਰਟ ਕਮੇਟੀ ਨੂੰ ਆਖਿਆ ਕਿ ਜੇਕਰ ਮਾਣਯੋਗ ਜਸਟਿਸ ਸੂਰਿਆ ਕਾਂਤ ਸਚਮੁਚ ਹੀ ਕਿਸਾਨਾਂ ਤੇ ਉਨ੍ਹਾਂ ਲਈ ਸੰਜੀਦਾ ਹਨ ਤਾਂ ਉਹ ਤੁਰੰਤ ਕੇਂਦਰ ਸਰਕਾਰ ਨੂੰ ਨਿਰਦੇਸ਼ ਦੇਣ ਕਿ ਉਹ ਕਿਸਾਨਾਂ ਦੀ ਗੱਲ ਸੁਣਕੇ ਐਮ.ਐਸ.ਪੀ. ਸਮੇਤ ਸਾਰੀਆਂ ਮੰਗਾਂ ਮੰਨਣ।
  • ਡੱਲੇਵਾਲ ਨੇ ਸੁਪਰੀਮ ਕੋਰਟ ਦੀ ਕਮੇਟੀ ਦੇ ਧਿਆਨ ਵਿਚ ਲਿਆਂਦਾ ਕਿ 7 ਲੱਖ ਕਿਸਾਨ ਦੇਸ਼ ਵਿਚ ਖੁਦਕੁਸੀਆਂ ਕਰ ਚੁਕੇ ਹਨ, ਜਿਨਾ ਦੇ ਬਚੇ ਰੁਲ ਰਹੇ ਹਨ। ਇਨਾਂ ਪਰਿਵਾਰਾਂ ਦੇ ਸਾਹਮਣੇ ਉਨ੍ਹਾਂ ਦੀ ਜਾਨ ਕੁੱਝ ਵੀ ਨਹੀ ਹੈ।
  • ਡੱਲੇਵਾਲ ਨੇ ਕਿਹਾ ਕਿ ਜੇਕਰ ਸੁਪਰੀਮ ਕੋਰਟ ਸਚਮੁਚ ਹੀ ਮੇਰੇ ਲਈ ਚਿੰਤਿਤ ਹੈ ਤਾਂ ਤੁਰੰਤ ਕਿਸਾਂਨਾਂ ਦੇ ਮਸਲੇ ਦਾ ਹੱਲ ਕਰੇ।
  • ਉਨ੍ਹਾਂ ਇਹ ਵੀ ਦਸਿਆ ਕਿ ਸਾਡੀਆਂ ਮੰਗਾਂ ਨਹੀ ਹਨ। ਇਹ ਮੋਦੀ ਸਰਕਾਰ ਵਲੋ ਸਾਡੇ ਨਾਲ ਪਹਿਲਾਂ ਹੀ ਕੀਤੇ ਹੋਏ ਵਾਅਦੇ ਹਨ। ਸਿਰਫ ਉਨ੍ਹਾਂ ਆਪਣੇ ਵਾਅਦਿਆਂ ਨੂੰ ਹੀ ਲਾਗੂ ਕਰਨਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਪਾਰਲੀਮੈਂਟ ਦੀ ਸੰਸਦੀ ਕਮੇਟੀ ਨੇ ਵੀ ਸਰਵਸੰਮਤੀ ਨਾਲ ਕੇਂਦਰ ਸਰਕਾਰ ਨੂੰ ਐਮ.ਐਸ.ਪੀ. ਕਾਨੂੰਨ ਬਣਾਉਣ ਲਈ ਆਖਿਆ ਹੈ।
    ਡੱਲੇਵਾਲ ਨੇ ਕਿਹਾ ਕਿ ਉਹ ਜਿੱਦ ਨਹੀ ਕਰ ਰਹੇ ਹਨ। ਕੇਂਦਰ ਸਰਕਾਰ ਤੁਰੰਤ ਮੰਗਾਂ ਪੂਰੀਆਂ ਕਰ ਦੇਵੇ, ਉਹ ਮੈਡੀਕਲ ਟ੍ਰੀਟਮੈਂਟ ਵੀ ਲੈਣਗੇ ਤੇ ਮਰਨ ਵਰਤ ਵੀ ਤੋੜ ਦੇਣਗੇ।
  • ਮਾਣਯੋਗ ਸੁਪਰੀਮ ਕੋਰਟ ਵਲੋ ਬਣਾਈ ਇਸ ਕਮੇਟੀ ਦੀ ਅਗਵਾਈ ਹਾਈ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਨਵਾਬ ਸਿੰਘ ਕਰ ਰਹੇ ਸਨ ਤੇ ਜਦੋਂ ਕਿ ਕਮੇਟੀ ਦੇ ਦੂਸਰੇ ਮੈਂਬਰ ਸਾਬਕਾ ਡੀਜੀਪੀ ਬੀਐਸ ਸੰਧੂ, ਅਰਥ ਸ਼ਾਸਤਰੀ ਆਰਐਸ ਘੁੰਮਣ, ਖੇਤੀ ਮਾਹਿਰ ਦਵਿੰਦਰ ਸ਼ਰਮਾ ਅਤੇ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਸੁਖਪਾਲ ਸਿੰਘ ਵੀ ਨਾਲ ਮੌਜੂਦ ਰਹੇ

ਕਮੇਟੀ ਨੇ ਡੱਲੇਵਾਲ ਨੂੰ ਮੈਡੀਕਲ ਟ੍ਰੀਟਮੈਂਟ ਲੈਣ ਦੀ ਕੀਤੀ ਅਪੀਲ

ਕਮੇਟੀ ਦੇ ਮੁਖੀ ਸੇਵਾਮੁਕਤ ਜਸਟਿਸ ਨਵਾਬ ਸਿੰਘ ਨੇ ਬੜੇ ਪਿਆਰ ਸਤਿਕਾਰ ਨਾਲ ਦੋਵੇ ਹਥ ਬੰਨਕੇ ਕਿਸਾਨ ਨੇਤਾ ਡੱਲੇਵਾਲ ਨੂੰ ਬੇਨਤੀ ਕੀਤੀ ਕਿ ਆਪ ਮੈਡੀਕਲ ਟ੍ਰੀਟਮੈਂਟ ਲੈ ਕੇ ਸਿਹਤ ਕਾ ਖਿਆਲ ਰਖੋ। ਆਪ ਲਈ ਸੁਪਰੀਮ ਕੋਰਟ ਬਹੁਤ ਚਿੰਤਿਤ ਹੈ।

ਉਨ੍ਹਾਂ ਇਸ ਮੌਕੇ ਆਖਿਆ ਕਿ ਕਿਸਾਨ ਅੰਦੋਲਨਕਾਰੀ ਆਗੂ ਡੱਲੇਵਾਲ ਨੂੰ ਮੈਡੀਕਲ ਸਹਾਇਤਾ ਲੈਣ ਦੀ ਅਪੀਲ ਕੀਤੀ ਹੈ ਪਰ ਡੱਲੇਵਾਲ ਦਾ ਕਹਿਣਾ ਹੈ ਕਿ ”ਕਿਸਾਨੀ ਪਹਿਲਾਂ ਤੇ ਸਿਹਤ ਬਾਅਦ ਵਿੱਚ।

ਕਮੇਟੀ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਵਲੋਂ ਕਿਸਾਨ ਰੋਜ ਧਰਨਿਆਂ ‘ਤੇ ਕਿਉਂ ਬੈਠਦੇ ਹਨ, ਇਸ ਦਾ ਹੱਲ ਹੋਣਾ ਚਾਹੀਦਾ ਹੈ, ਬਾਰੇ ਰਿਪੋਰਟ ਪੜਾਅਵਾਰ ਤਰੀਕੇ ਨਾਲ ਪੇਸ਼ ਕਰਨਗੇ, ਜਿਸ ਵਿੱਚ ਕਿਸਾਨਾਂ ਦੇ ਕਰਜ਼ੇ ਤੇ ਖੁਦਕੁਸ਼ੀਆਂ ਦੇ ਹੱਲ ਵੀ ਸੁਝਾਏ ਜਾਣਗੇ। ਕਮੇਟੀ ਮੈਂਬਰਾਂ ਨੇ ਹੋਰ ਦੱਸਿਆ ਕਿ ਉਹ ਡੱਲੇਵਾਲ ਦੀ ਸਿਹਤ ਦੀ ਕਾਮਨਾ ਕਰਕੇ ਆਏ ਹਨ ਤੇ ਉਨ੍ਹਾਂ ਨੂੰ ਇਲਾਜ ਕਰਵਾਉਣ ਦੀ ਵੀ ਅਪੀਲ ਕੀਤੀ ਹੈ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੰਜਾਬ ਦੇ ਵਧੀਕ ਮੁੱਖ ਸਕੱਤਰ ਮਾਲ, ਮੁੜ ਵਸੇਬਾ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਅਨੁਰਾਗ ਵਰਮਾ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੀ ਜਾਨ ਦੇਸ਼ ਹਿਤ ਵਿੱਚ ਹੈ ਇਸ ਲਈ ਆਪਣੀ ਸਿਹਤ ਦਾ ਖਿਆਲ ਰੱਖਣ।

ਇਸ ਮੌਕੇ ਨਰਿੰਦਰ ਭਾਰਗਵ ਰਿਟਾਇਰਡ ਡੀ.ਆਈ.ਜੀ ਇੰਟੈਲੀਜੈਂਸ ਵਿੰਗ, ਡਾ: ਪ੍ਰੀਤੀ ਯਾਦਵ ਡੀ.ਸੀ. ਪਟਿਆਲਾ, ਮਨਦੀਪ ਸਿੰਘ ਸਿੱਧੂ ਆਈ.ਪੀ.ਐਸ ਡੀ.ਆਈ.ਜੀ ਪਟਿਆਲਾ ਰੇਂਜ, ਸਰਤਾਜ ਸਿੰਘ ਚਾਹਲ ਜ਼ਸ਼ਛ ਛਛਸ਼ ਸੰਗਰੂਰ, ਪਲਵਿੰਦਰ ਸਿੰਘ ਚੀਮਾ ਐਸ.ਪੀ. (ਡੀ) ਸੰਗਰੂਰ, ਮੁਹੰਮਦ ਸਰਫਰਾਜ਼ ਆਲਮ ਆਈ.ਪੀ.ਐਸ ਐਸ.ਪੀ. ਸਿਟੀ ਪਟਿਆਲਾ, ਯੋਗੇਸ਼ ਸ਼ਰਮਾ, ਨਵਰੀਤ ਸ਼ੇਖੋਂ ਏ.ਡੀ.ਸੀ. ਪਟਿਆਲਾ ਆਦਿ ਮੌਜੂਦ ਸਨ।

Leave a Reply

Your email address will not be published. Required fields are marked *