ਬਟਾਲਾ, 11 ਦਸੰਬਰ-ਪਿੰਡ ਅੱਲੋਵਾਲ ਨੇੜੇ ਰੇਲਵੇ ਲਾਈਨ ਦੀ ਸਾਈਡ ’ਤੇ ਟਾਹਲੀ ਨਾਲ ਲਟਕਦੀ ਇਕ ਨੌਜਵਾਨ ਦੀ ਲਾਸ਼ ਮਿਲੀ ਹੈ।
ਇਸ ਸਬੰਧੀ ਜੀ. ਆਰ. ਪੀ. ਬਟਾਲਾ ਦੇ ਇੰਚਾਰਜ ਐੱਸ. ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਰੇਲਵੇ ਲਾਈਨਾਂ ਦੇ ਨੇੜੇ ਟੋਇਆਂ ਵਿਚ ਲੱਗੇ ਟਾਹਲੀ ਨਾਲ ਇਕ ਨੌਜਵਾਨ ਲਟਕ ਰਿਹਾ ਹੈ, ਜਿਸਦੇ ਬਾਅਦ ਉਹ ਤੁਰੰਤ ਸਾਥੀ ਕਰਮਚਾਰੀਆਂ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਮਰੇ ਨੌਜਵਾਨ ਬਾਰੇ ਆਸ ਪਾਸ ਪੁੱਛਗਿਛ ਕੀਤੀ ਪਰ ਉਸਦੀ ਸ਼ਨਾਖਤ ਨਹੀਂ ਹੋ ਪਾਈ।
ਉਨ੍ਹਾਂ ਦੱਸਿਆ ਕਿ ਮਿ੍ਰਤਕ ਦੇ ਕੋਲ ਇਕ ਕੱਪੜੇ ਵਾਲਾ ਬੈਗ ਪਿਆ ਮਿਲਿਆ ਹੈ ਅਤੇ ਫਿਲਹਾਲ ਲਾਸ਼ ਨੂੰ ਕਬਜ਼ੇ ਵਿਚ ਲੈਣ ਉਪਰੰਤ ਸ਼ਨਾਖਤ ਹਿੱਤ ਸਿਵਲ ਹਸਪਤਾਲ ਬਟਾਲਾ ਦੇ ਡੈੱਡ ਹਾਊਸ ਵਿਚ ਰਖਵਾ ਦਿੱਤਾ ਗਿਆ ਹੈ।
