ਦੋਵਾਂ ਫੋਰਮਾਂ ਵੱਲੋਂ ਐੱਸ. ਕੇ. ਐੱਮ. ਨੂੰ 27 ਫਰਵਰੀ ਨੂੰ ਮੀਟਿੰਗ ਦਾ ਸੱਦਾ
ਡੱਲੇਵਾਲ ਦਾ ਮਰਨ ਵਰਤ 85ਵੇਂ ਦਿਨ ’ਚ

ਖਨੌਰੀ :- ਖਨੌਰੀ ਬਾਰਡਰ ਵਿਖੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 85ਵੇਂ ਦਿਨ ਵਿਚ ਪਹੁੰਚ ਗਿਆ ਹੈ, ਜਿਨ੍ਹਾਂ ਦੀ ਸਿਹਤ ਬਹੁਤੀ ਚੰਗੀ ਨਹੀਂ ਹੈ, ਉਧਰੋ ਕੇਂਦਰ ਸਰਕਾਰ ਨੇ ਪ੍ਰੈਸ਼ਰ ਵਧਾਉਣ ਲਈ ਦੋਵੇ ਫੋਰਮਾਂ ਦੇ ਸੰਯੁਕਤ ਕਿਸਾਨ ਮੋਰਚਾ ਨੂੰ 27 ਫਰਵਰੀ ਨੂੰ ਏਕਤਾ ਲਈ ਮੀਟਿੱਗ ਦਾ ਸੱਦਾ ਦਿੱਤਾ ਹੈ।
ਇਸ ਮੌਕੇ ਸਰਵਣ ਸਿੰਘ ਪੰਧੇਰ ਅਤੇ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਹੁਣ ਏਕਤਾ ਨੂੰ ਸਿਰੇ ਚਾੜਨ ਲਈ ਅਸੀਂ ਐੱਸ. ਕੇ. ਐੱਮ. ਨੂੰ ਸੱਦਾ ਪੱਤਰ ਭੇਜ ਰਹੇ ਹਾਂ ਤੇ ਇਸ ਆਸ ਦੇ ਨਾਲ ਮੀਟਿੰਗ ਵਿਚ ਸ਼ਾਮਲ ਹੋਵਾਂਗੇ। ਇਸ ਦੇ ਨਾਲ ਹੀ 21 ਫਰਵਰੀ ਨੂੰ ਸ਼ਹੀਦ ਸ਼ੁੱਭਕਰਨ ਸਿੰਘ ਦੀ ਬਰਸੀ ’ਤੇ ਵੱਧ ਤੋਂ ਵੱਧ ਦੇਸ ਵਾਸੀਆਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਗਿਆ।
ਇਹ ਵੀ ਕਿਹਾ ਕਿ ਜੇਕਰ 22 ਫਰਵਰੀ ਨੂੰ ਸਰਕਾਰ ਨਾਲ ਮੀਟਿੰਗ ਦਾ ਲੋਕ ਚੰਗਾ ਨਤੀਜੇ ਲੈਣਾ ਚਾਹੁੰਦੇ ਤਾਂ ਬਾਰਡਰਾਂ ’ਤੇ ਗਿਣਤੀ ਵਿਚ ਵਾਧਾ ਕੀਤਾ ਜਾਵੇ। ਇਸ ਮੌਕੇ ਨੇਤਾਵਾਂ ਨੇ ਆਖਿਆਂ ਕਿ ਜੇਕਰ 22 ਫਰਵਰੀ ਨੂੰ ਕੇਂਦਰ ਨਾਲ ਮੀਟਿੰਗ ਸਫਲ ਨਾਂ ਹੋਈ ਤਾਂ 25 ਫਰਵਰੀ ਨੂੰ ਹਰ ਹਾਲਤ ਵਿਚ ਦਿੱਲੀ ਕੂਚ ਕੀਤਾ ਜਾਵੇਗਾ।
ਇਸ ਮੌਕੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮਕੇ, ਬਲਕਾਰ ਸਿੰਘ ਬੇਂਸ, ਜੰਗ ਸਿੰਘ ਭਟੇੜੀ, ਸੁਖਚੇਨ ਸਿੰਘ ਅੰਬਾਲਾ, ਸਰਿੰਦਰਪਾਲ ਸਿੰਘ ਮੋਹਲੋਵਾਲੀ, ਮਲਕੀਤ ਸਿੰਘ ਗੁਲਾਮੀ ਵਾਲਾ, ਜਗਰਾਜ ਸਿੰਘ ਦੱਦਾਹੂਰ, ਬਲਵਿੰਦਰ ਸਿੰਘ ਸਾਹਬੀ, ਆਦਿ ਕਿਸਾਨ ਆਗੂ ਹਾਜਰ ਸਨ।
