ਮੋਟਰਸਾਈਕਲ ਦਰਖੱਤ ’ਚ ਵੱਜਣ ਕਾਰਨ ਹੋਈ ਮੌਤ
ਦੀਨਾਨਗਰ :-ਜਿਥੇ ਪੂਰੇ ਚਾਵਾ ਨਾਲ ਆਪਣਾ ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਇਕ ਨੌਜਵਾਨ ਨੂੰ ਨਹੀਂ ਸੀ ਪਤਾ ਕਿ ਮੇਰੇ ਨਾਲ ਇਹ ਭਾਣਾ ਵਾਪਰ ਜਾਣਾ ਹੈ।
ਜਾਣਕਾਰੀ ਅਨੁਸਾਰ ਪੁਲਿਸ ਸਟੇਸ਼ਨ ਬਹਿਰਾਮਪੁਰ ਦੇ ਪਿੰਡ ਪਸਿਆਲ ਨੇੜੇ ਗੁਰਦਾਸਪੁਰ ਤੋਂ ਆਪਣੇ ਪਿੰਡ ਜੋਗਰ ਨੂੰ ਆ ਰਹੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਦਾ ਅਚਾਨਕ ਸੰਤੁਲਨ ਵਿਗੜਣ ਕਾਰਨ ਸੜਕ ਕਿਨਾਰੇ ਲੱਗੇ ਸਫੈਦੇ ਦੇ ਦਰੱਖਤ ’ਚ ਮੋਟਰਸਾਈਕਲ ਵੱਜਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਮੁਖਵਿੰਦਰ ਕੁਮਾਰ (19), ਜੋ ਕਿ ਗੁਜਰਾਤ ’ਚ ਇਕ ਪ੍ਰਾਈਵੇਟ ਕੰਪਨੀ ’ਚ ਕੰਮ ਕਰਦਾ ਸੀ ਅਤੇ ਦੋ ਦਿਨ ਪਹਿਲਾਂ ਹੀ ਉਹ ਵਾਪਸ ਪਿੰਡ ਆਇਆ ਹੋਇਆ ਸੀ।
ਅੱਜ ਉਸ ਦਾ ਜਨਮ ਦਿਨ ਹੋਣ ਕਰ ਕੇ ਉਹ ਬੀਤੀ ਰਾਤ ਗੁਰਦਾਸਪੁਰ ਵਿਖੇ ਆਪਣੇ ਕੰਮਕਾਰ ਲਈ ਗਿਆ ਹੋਇਆ ਸੀ ਅਤੇ ਜਦ ਰਾਤ ਵਾਪਸ ਘਰ ਨੂੰ ਆ ਰਿਹਾ ਸੀ ਤਾਂ ਗੁਰਦਾਸਪੁਰ ਤੋਂ ਬਹਿਰਾਮਪੁਰ ਰੋਡ ’ਤੇ ਸਥਿਤ ਪਿੰਡ ਪਸਿਆਲ ਨੇੜੇ ਅਚਾਨਕ ਕਿਸੇ ਵਾਹਨ ਦੀਆਂ ਤੇਜ਼ ਲਾਈਟਾਂ ਅੱਖਾ ਵਿਚ ਪੈਣ ਕਾਰਨ ਮੋਟਰਸਾਈਕਲ ਦਾ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਸੜਕ ਕਿਨਾਰੇ ਲੱਗੇ ਸਫੈਦੇ ਦੇ ਦਰਖੱਤ ’ਚ ਵੱਜਣ ਕਾਰਨ ਉਸਦੇ ਸਿਰ ’ਤੇ ਸੱਟ ਲੱਗਣ ਕਾਰਨ ਮੌਤ ਹੋ ਗਈ।
