ਚੋਣ ਡਿਊਟੀ ’ਤੇ ਗੈਰ-ਹਾਜ਼ਰ ਰਹਿਣ ਵਾਲੀਆਂ 6 ਅਧਿਆਪਕਾਵਾਂ ਮੁਅੱਤਲ

Ludhiana News : ਲੁਧਿਆਣਾ ਪ੍ਰਸ਼ਾਸਨ ਨੇ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਗ਼ੈਰ-ਹਾਜ਼ਰ ਰਹਿਣ ਵਾਲੀਆਂ 6 ਅਧਿਆਪਕਾਵਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਇਨ੍ਹਾਂ 6 ਅਧਿਆਪਕਾਵਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਇਹ ਸਾਰੀਆਂ ਅਧਿਆਪਕਾਵਾਂ ਸਰਕਾਰੀ ਪ੍ਰਾਇਮਰੀ ਸਕੂਲ, ਸੁਨਟ ਨਾਲ ਸਬੰਧਤ ਹਨ। ਇਹ ਹੁਕਮ ਚੋਣ ਰਜਿਸਟ੍ਰੇਸ਼ਨ ਅਫ਼ਸਰ ਅਤੇ ਸਹਾਇਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਲੁਧਿਆਣਾ ਵੱਲੋਂ ਜਾਰੀ ਕੀਤੇ ਗਏ ਹਨ।
ਆਗਾਮੀ ਵੋਟਰ ਸੂਚੀ ਵਿਸ਼ੇਸ਼ ਸੰਖੇਪ ਸੋਧ 2025 ਦੇ ਤਹਿਤ ਲੁਧਿਆਣਾ (ਪੱਛਮੀ) ਹਲਕੇ ’ਚ ਚੋਣ ਨਾਲ ਸਬੰਧਤ ਕੰਮ ਲਈ 6 ਅਧਿਆਪਕਾਵਾਂ ਨੂੰ ਡਿਊਟੀ ’ਤੇ ਤਾਇਨਾਤ ਕੀਤਾ ਗਿਆ ਸੀ। ਡਿਊਟੀ ਆਰਡਰ ਦੇ ਅਨੁਸਾਰ ਇਹ ਸਾਰੇ ਕਰਮਚਾਰੀ 12 ਅਪ੍ਰੈਲ ਤੋਂ 15 ਅਪ੍ਰੈਲ 2025 ਤਕ ਚੋਣ ਕਾਰਜਾਂ ’ਚ ਹਿੱਸਾ ਲੈਣਾ ਸੀ।
ਜਿਹੜੀਆਂ ਅਧਿਆਪਕਾਵਾਂ ਨੂੰ ਮੁਅੱਤਲ ਕੀਤਾ ਗਿਆ ਹੈ, ਉਨ੍ਹਾਂ ’ਚ ਉਮਾ ਸ਼ਰਮਾ ਪ੍ਰਾਇਮਰੀ ਕੇਡਰ, ਗੁਰਵਿੰਦਰ ਕੌਰ ਐਸੋਸੀਏਟ ਪ੍ਰੀ-ਪ੍ਰਾਇਮਰੀ ਟੀਚਰ, ਜਸਪ੍ਰੀਤ ਐਸੋਸੀਏਟ ਪ੍ਰੀ-ਪ੍ਰਾਇਮਰੀ ਟੀਚਰ, ਸਰਬਜੀਤ ਕੌਰ ਐਸੋਸੀਏਟ ਪ੍ਰੀ-ਪ੍ਰਾਇਮਰੀ ਟੀਚਰ, ਹਰਦੀਪ ਕੌਰ ਸਹਿਯੋਗੀ ਅਧਿਆਪਕਾ ਅਤੇ ਮਨਮਿੰਦਰ ਕੌਰ ਸਹਿਯੋਗੀ ਅਧਿਆਪਕਾ ਸ਼ਾਮਲ ਹਨ।

Leave a Reply

Your email address will not be published. Required fields are marked *