ਕਪੂਰਥਲਾ ਦੇ ਨਡਾਲਾ ਤੋਂ ਦੁਖ਼ਦਾਈ ਖਬਰ ਸਾਹਮਣੇ ਆਈ ਹੈ। ਇਥੇ ਗੁਰੂ ਘਰ ਗਈ ਬਜ਼ੁਰਗ ਔਰਤ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਸਬਾ ਨਡਾਲਾ ਦੇ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਬਜ਼ੁਰਗ ਬੀਬੀ ਰੋਜ਼ਾਨਾ ਦੀ ਤਰ੍ਹਾਂ ਗੁਰੂ ਘਰ ਵਿਚ ਮੱਥਾ ਟੇਕਣ ਗਈ ਸੀ।
ਇਸ ਦੌਰਾਨ ਜਦੋਂ ਔਰਤ ਨੇ ਮੱਥਾ ਟੇਕ ਕੇ ਪ੍ਰਕਿਰਮਾ ਸ਼ੁਰੂ ਕੀਤੀ ਤਾਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਨਾਲ ਉਸ ਦਾ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਬੀਰ ਕੌਰ ਪਤਨੀ ਸਵ. ਮਾਸਟਰ ਨਰਿੰਦਰ ਸਿੰਘ ਵਾਸੀ ਨਡਾਲਾ ਵਜੋ ਹੋਈ ਹੈ। ਬਜ਼ੁਰਗ ਬੀਬੀ ਦੀ ਮੌਤ ਦੀ ਵੀਡੀਓ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ।
