ਸੈਕਰਾਮੈਂਟੋ, – ਕੈਲੀਫੋਰਨੀਆ ਦੇ ਮਾਲੀਬੂ ਵਿੱਚ ਫਰੈਂਕਲਿਨ ਵਿਚ ਕੁਦਰਤੀ ਅੱਗ ਕਰੀਬ 2,600 ਏਕੜ ਵਿੱਚ ਫੈਲ ਗਈ ਹੈ। ਸ਼ਹਿਰ ਦੇ ਅਧਿਕਾਰੀਆਂ ਨੇ ਮੰਗਲਵਾਰ ਦੇਰ ਰਾਤ ਕਿਹਾ ਕਿ ਅੱਗ ‘ਤੇ ਕਾਬੂ 0% ਹੈ। ਇਸ ਵੇਲੇ ਅੱਗ 2592 ਏਕੜ ਵਿੱਚ ਫੈਲੀ ਹੋਈ ਹੈ । ਅੱਗ ਪੀ.ਸੀ.ਐਚ (ਪੈਸੀਫਿਕ ਕੋਸਟ ਹਾਈਵੇਅ) ਦੇ ਪਾਰ ਦੱਖਣ ਵਿੱਚ ਫੈਲ ਗਈ ਹੈ ਅਤੇ ਮਾਲੀਬੂ ਰੋਡ, ਮਾਲੀਬੂ ਪੀਅਰ ਦੇ ਨੇੜੇ, ਸੇਰਾ, ਸਿਵਿਕ ਸੈਂਟਰ, ਮਾਲੀਬੂ ਨੌਲਸ, ਸਵੀਟਵਾਟਰ ਮੇਸਾ, ਕੇਂਦਰੀ ਮਾਲੀਬੂ ਅਤੇ ਹੋਰ ਆਂਢ-ਗੁਆਂਢ ਦੇ ਢਾਂਚੇ ਨੂੰ ਖਤਰੇ ਵਿੱਚ ਪਾ ਰਹੀ ਹੈ।

ਮਾਲੀਬੂ ਦੇ ਸਾਰੇ ਸਕੂਲ ਅਤੇ ਬਹੁਤ ਸਾਰੀਆਂ ਸੜਕਾਂ ਅੱਗ ਦੇ ਖਤਰੇ ਕਾਰਨ ਬੰਦ ਹਨ, ਜਦੋਂ ਕਿ ਲਗਭਗ ਸਾਰੇ ਸ਼ਹਿਰ ਦੀ ਬਿਜਲੀ ਬੰਦ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਅਤੇ ਪੱਛਮੀ ਮਾਲੀਬੂ ਲਈ ਨਿਕਾਸੀ ਦੇ ਆਦੇਸ਼ ਜਾਰੀ ਹਨ।
