ਪਰਿਵਾਰ ਦੇ 7 ਸਾਲ ਬਾਅਦ ਬੱਚਾ ਹੋਇਆ ਸੀ
Jalandhar news : ਸਵੇਰੇ ਜਲੰਧਰ ਦੇ ਕਿਸ਼ਨਪੁਰਾ ਚੌਕ ’ਚ ਇਕ ਕਾਰ ਸਵਾਰ ਨੇ 3 ਸਾਲਾ ਮਾਸੂਮ ਨੂੰ ਦਰੜ ਦਿੱਤਾ, ਜਿਸ ਕਾਰਨ ਮਾਸੂਮ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਦੇ 7 ਸਾਲ ਬਾਅਦ ਬੱਚਾ ਹੋਇਆ ਸੀ, ਜਿਸ ਦੇ ਮੁੰਡਨ ਕਰਵਾਉਣ ਲਈ ਅਜੇ ਪਰਿਵਾਰ ਤਿਆਰੀ ਕਰ ਰਿਹਾ ਸੀ।
ਬੱਚੇ ਤ੍ਰਿਪੁਰ ਦੀ ਮੌਤ ਨਾਲ ਪਰਿਵਾਰ ਡੂੰਘੇ ਸਦਮੇ ’ਚ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।
ਪਰਿਵਾਰ ਨੇ ਦੱਸਿਆ ਕਿ 7 ਸਾਲ ਪ੍ਰਮਾਤਮਾ ਨੇ ਉਨ੍ਹਾਂ ਨੂੰ ਬੱਚੇ ਦੀ ਦਾਤ ਦਿੱਤੀ ਸੀ ਅਤੇ ਉਹ ਬੱਚੇ ਦਾ ਮੁੰਡਨ ਕਰਵਾਉਣ ਦੀ ਤਿਆਰੀ ਕਰ ਰਹੇ ਸੀ। ਉਨ੍ਹਾਂ ਦੱਸਿਆ ਕਿ ਬੱਚੇ ਨੂੰ ਅਜੇ ਤਿਆਰ ਕੀਤਾ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਘਟਨਾ ਨੂੰ ਇਕ ਐੱਸ. ਯੂ. ਵੀ. ਕਾਰ ਸਵਾਰ ਨੇ ਅੰਜਾਮ ਦਿੱਤਾ, ਜੋ ਕਿ ਘਟਨਾ ਪਿੱਛੋਂ ਮੌਕੇ ਤੋਂ ਫ਼ਰਾਰ ਹੋ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਸਵਾਰ ਨੇ ਬੱਚੇ ਨੂੰ ਦਰੜਨ ਤੋਂ ਪਹਿਲਾਂ ਚੌਕ ’ਚ ਇੱਕ ਕੁੱਤੇ ਨੂੰ ਵੀ ਦਰੜਿਆ