ਪਟਿਆਲਾ -: ਕਰਨਲ ਪੁਸ਼ਪਿੰਦਰ ਬਾਠ ਦੀ ਕੁੱਟਮਾਰ ਮਾਮਲੇ ਵਿਚ ਅੱਜ ਪਰਿਵਾਰ ਨੇ ਜਿਹਡ਼ੇ ਪ੍ਰਾਈਵੇਟ ਸਹਾਰਾ ਹਸਪਤਾਲ ਤੋਂ ਐੱਮ. ਐੱਲ. ਆਰ. ਕੱਟੀ ਗਈ ਸੀ, ਉਸ ਦੀ ਸੀ. ਸੀ. ਟੀ. ਵੀ. ਫੁਟੇਜ਼ ਮੰਗੀ ਹੈ।
ਅੱਜ ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਅਤੇ ਭਾਜਪਾ ਆਗੂ ਗੁਰਤੇਜ ਸਿੰਘ ਢਿੱਲੋਂ ਮਾਣਯੋਗ ਅਦਾਲਤ ਦੇ ਹੁਕਮ ਲੈ ਕੇ ਹਪਤਾਲ ਪਹੁੰਚੇ ਅਤੇ ਉਨ੍ਹਾਂ ਨੇ ਕੋਰਟ ਦੇ ਆਰਡਰ ਹਸਪਤਾਲ ਦੇ ਮਾਲਕ ਡਾ. ਜੋਸ਼ੀ ਨੂੰ ਦਿਖਾਏ ਅਤੇ ਸੀ. ਸੀ. ਟੀ. ਵੀ. ਫੁਟੇਜ਼ ਦੀ ਮੰਗ ਕੀਤੀ। ਡਾ. ਜੋਸ਼ੀ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸੀ. ਸੀ. ਟੀ. ਵੀ. ਫੁਟੇਜ਼ ਦੇਣਗੇ।
ਇਸ ਤੋਂ ਬਾਅਦ ਗੱਲਬਾਤ ਕਰਦਿਆਂ ਜਸਵਿੰਦਰ ਕੌਰ ਬਾਠ ਨੇ ਕਿਹਾ ਕਿ ਇਥੇ ਇੰਸ. ਰੌਨੀ ਸਿੰਘ ਅਤੇ ਇਕ ਹੋਰ ਦੀ ਐੱਮ. ਐੱਲ. ਆਰ. ਕੱਟੀ ਗਈ ਹੈ। ਉਨ੍ਹਾ ਹੈਰਾਨੀ ਪ੍ਰਗਟ ਕੀਤੀ ਕਿ ਉਨ੍ਹਾਂ ਨੂੰ ਐੱਮ. ਐੱਲ. ਆਰ. ਕਟਵਾਉਣ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਜਿਥੇ ਝਗਡ਼ਾ ਹੋਇਆ ਸੀ, ਛੱਡ ਕੇ ਐਨੀ ਦੂਰ ਇਕ ਪ੍ਰਾਈਵੇਟ ਹਸਪਤਾਲ ਵਿਚ ਐੱਮ. ਐੱਲ. ਆਰ. ਕਟਵਾਉਣ ਲਈ ਆਉਣਾ ਪਿਆ। ਜਸਵਿੰਦਰ ਕੌਰ ਬਾਠ ਨੇ ਕਿਹਾ ਕਿ ਉਸ ਮਾਮਲੇ ਦੀ ਤੈਅ ਤੱਕ ਜਾਣਗੇ।
