ਪਟਿਆਲਾ : ਦੇਸ਼ਾਂ-ਵਿਦੇਸ਼ਾਂ ਵਿਚ ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕਰ ਚੁੱਕੇ ਨਾਮਵਰ ਸਾਈਕਲਿਸਟ ਐਡਵੋਕੇਟ ਕੰਵਰ ਗਿੱਲ ਨੇ ਇਕ ਹੋਰ ਮਹਾਨ ਉਪਲਬਧੀ ਹਾਸਲ ਕਰਦਿਆਂ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਆਰ-10,000 ਮੈਡਲ ਹਾਸਲ ਕੀਤਾ ਹੈ। ਇਹ ਮੈਡਲ ਪੈਰਿਸ ਵਿਚ 1860 ਵਿਚ ਸ਼ੁਰੂ ਹੋਇਆ ਸੀ ਅਤੇ ਐਡਵੋਕੇਟ ਕੰਵਰ ਗਿੱਲ ਅਜਿਹੇ ਸਾਈਕਲਿਸਟ ਬਣ ਗਏ ਹਨ, ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਇਹ ਮੈਡਲ ਪਹਿਲੀ ਵਾਰ ਪੰਜਾਬ ਦੀ ਝੋਲੀ ਵਿਚ ਪਿਆ ਹੈ।
ਇਸ ਉਪਲਬਧੀ ਬਾਰੇ ਜਾਣਕਾਰੀ ਦਿੰਦਿਆਂ ਐਡਵੋਕੇਟ ਕੰਵਰ ਗਿੱਲ ਨੇ ਦੱਸਿਆ ਕਿ ਪੈਰਿਸ ਬਰੈਸਟ ਪੈਰਿਸ (ਪੀ. ਬੀ. ਪੀ.) ਜਿਹਡ਼ੀ 1240 ਕਿਲੋਮੀਟਰ ਦੀ ਰਾਈਡ ਹੁੰਦੀ ਹੈ, ਜਿਸ ਨੂੰ ਸਾਈਕਲਿੰਗ ਦੀ ਮਿੰਨੀ ਓਲਪਿੰਕ ਕਿਹਾ ਜਾਂਦਾ ਹੈ। ਇਹ ਦੁਨੀਆ ਦਾ ਸਭ ਤੋਂ ਪੁਰਾਣਾ ਸਾਈਕਲਿੰਗ ਇਵੈਂਟ ਹੈ, ਜਿਹਡ਼ਾ 1860 ਵਿਚ ਪੈਰਿਸ ਵਿਚ ਸ਼ੁਰੂ ਹੋਇਆ ਸੀ।
ਇਸ ਰਾਈਡ ਨੂੰ ਪੁੂਰਾ ਕਰਨ ਤੋਂ ਬਾਅਦ ਜਿਹਡ਼ਾ ਵੀ ਖਿਡਾਰੀ 48 ਮਹੀਨਿਆ ਵਿਚ ਦੋ ਵਾਰ 200, ਦੋ ਵਾਰ 300, ਦੋ ਵਾਰ 400, ਦੋ ਵਾਰ 600, ਦੋ ਵਾਰ 1000, ਦੋ ਵਾਰ 1200 ਕਿਲੋਮੀਟਰ, ਇਕ 600, ਜਿਸ ਦੀ ਐਲੀਵੇਸ਼ਨ 8000 ਤੋਂ ਜ਼ਿਆਦਾ ਚਾਹੀਦੀ ਹੁੰਦੀ ਹੈ ਅਤੇ ਫਲੈਚ ਵਿਚ 24 ਘੰਟੇ ਵਿਚ 360 ਜਾਂ ਇਸ ਤੋਂ ਜ਼ਿਆਦਾ ਕਿਲੋਮੀਟਰ ਦੀ ਸਾਈਕਲਿੰਗ ਰਾਈਡ ਕਰਦਾ ਹੈ, ਉਸ ਨੂੰ ਆਰ-10,000 ਮੈਡਲ ਮਿਲਦਾ ਹੈ। ਐਡਵੋਕੇਟ ਕੰਵਰ ਗਿੱਲ ਨੇ ਇਹ ਮਾਣ ਹਾਸਲ ਕਰ ਲਿਆ ਹੈ।
ਇਥੇ ਇਹ ਦੱਸਣਯੋਗ ਹੈ ਕਿ ਐਡਵੋਕੇਟ ਕੰਵਰ ਗਿੱਲ ਨਾਮੀ ਸਾਈਕਲਿਸਟ ਹਨ ਅਤੇ ਉਨ੍ਹਾਂ ਨੇ ਇਸ ਤੋਂ ਪਹਿਲਾਂ 37 ਵਾਰ ਐੱਸ. ਆਰ. ਟਾਈਟਲ ਹਾਸਲ ਕੀਤਾ ਹੈ। ਇਕ ਐੱਸ. ਆਰ. ਟਾਈਟਲ ਨੂੰ ਹਾਸਲ ਕਰਨ ਲਈ ਇਕ ਸਾਲ ਵਿਚ 200 ਕਿਲੋਮੀਟਰ, 300, 400, 600 ਕਿਲੋਮੀਟਰ ਸਾਈਕਲਿੰਗ ਕਰਨ ’ਤੇ ਇਕ ਐੱਸ. ਆਰ. ਟਾਈਟਲ ਮਿਲਦਾ ਹੈ ਅਤੇ ਕੰਵਰ ਗਿੱਲ ਨੂੰ ਐੱਸ. ਆਰ. ਟਾਈਟਲ 37 ਵਾਰ ਮਿਲ ਚੁੱÎਕਿਆ ਹੈ, ਜੋ ਕਿ ਦੇਸ਼ ਵਿਚ ਦੂਜੇ ਸਥਾਨ ’ਤੇ ਹਨ।
ਇਸ ਤੋਂ ਇਲਾਵਾ ਕੰਵਰ ਗਿੱਲ ਦਿੱਲੀ ਤੋਂ ਮੁੰਬਈ, ਦਿੱਲੀ-ਕਾਠਮਾਂਡੂ, ਮਨਾਲੀ-ਲੇਹ ਵਰਗੀਆਂ ਵੀ ਰਾਈਡਾਂ ਵੀ ਕਰ ਚੁੱਕੇ ਹਨ ਅਤੇ ਉਨ੍ਹਾਂ ਦਾ ਅਗਲਾ ਟੀਚਾ ਇੰਟਰਨੈਸ਼ਨ ਐੱਸ. ਆਰ. ਅਤੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਹੈ।
ਕੰਵਰ ਗਿੱਲ ਨੇ ਆਪਣੀ ਸਿੱਖਿਆ ਦੀ ਪੰਜਾਬ ਪਬਲਿਕ ਸਕੂਲ ਨਾਭਾ ਤੋਂ ਹਾਸਲ ਕੀਤੀ ਹੈ ਅਤੇ ਉਥੇ ਉਹ ਬੈਸਟ ਐਥਲੀਟ ਅਤੇ ਬੋਕਸਰ ਵੀ ਰਹੇ ਹਨ। ਐਡਵੋਕੇਟ ਕੰਵਰ ਗਿੱਲ ਪਟਿਆਲਾ ਦੇ ਨਾਮੀ ਗਿੱਲ ਪਰਿਵਾਰ ਦੇ ਫਰਜੰਦ ਹਨ, ਇਸ ਪਰਿਵਾਰ ਦਾ ਰਾਜਨੀਤੀ, ਸਮਾਜ ਸੇਵਾ ਵਿਚ ਵੱਡਾ ਨਾਮ ਹੈ। ਇਸ ਪਰਿਵਾਰ ਵੱਲੋਂ ਲੋਕ ਸੇਵਾ ਅਤੇ ਜਰੂਰਤਮੰਦਾਂ ਦੀ ਮਦਦ ਨੂੰ ਹਮੇਸ਼ਾਂ ਹੀ ਪਹਿਲ ਦਿੱਤੀ ਜਾਂਦੀ ਹੈ।